ਆਸ਼ਕੀ ਵਿੱਚ ਮੁੰਡਾ ਨਵਾ ਨਵਾ ਪੈਰ ਰੱਖਦਾ

gurpreetpunjabishayar

dil apna punabi
ਪੋਚ ਪੋਚ ਕੇ ਪੱਗ ਕਾਲਜ ਨੂੰ ਜਾਦਾ
ਬੁੱਲਟ ਤੇ ਕੁੜੀਆ ਪਿਛੇ ਗੇੜੀਆਂ ਵੀ ਮਾਰਦਾ,
ਹਰ ਰਾਹ ਜਾਦੀ ਕੁੜੀ ਨੂੰ ਕੂਮੈਂਟ ਕਰਦਾ
ਆਸ਼ਕੀ ਵਿੱਚ ਮੁੰਡਾ ਨਵਾ ਨਵਾ ਪੈਰ ਰੱਖਦਾ,

ਤਨ ਉੱਤੇ ਪਾਉਦਾ ਨਵੇ ਤੋ ਨਵੇ ਬਾਣੇ
ਬੁੱਲਾਂ ਉੱਤੇ ਰੱਖ ਦਾ ਏ ਪੰਜਾਬੀ ਗਾਣੇ,
ਬਿਨਾ ਗੱਲੋ ਐਵੇਂ ਮੋੜਾਂ ਉੱਤੇ ਖੜਦਾ
ਆਉਦੀਆ ਕੁੜੀਆ ਦੀ wait ਕਰਦਾ
ਆਸ਼ਕੀ ਵਿੱਚ ਮੁੰਡਾ ਨਵਾ ਨਵਾ ਪੈਰ ਧਰਦਾ,

ਜਿਮ ਵਿੱਚ ਲੱਗ ਉਨੇ ਮਸੱਲ ਬਣਾ ਲਏ
ਨਵੇ ਬੂਲਟ ਨੂੰ ਬੜਕ ਵਾਲੇ ਸਲਾਸਰ ਵੀ ਪਵਾ ਲਏ
ਰੰਗਲੀ ਜਵਾਨੀ ਓ ਤੇ ਨਸ਼ਾ ਕਰ ਤਾ
ਆਸ਼ਕੀ ਵਿੱਚ ਮੁੰਡਾ ਨਵਾ ਨਵਾ ਪੈਰ ਰੱਖਦਾ,

ਜਦੋ ਦਾ ਕਰਨ ਲੱਗਿਆ ਏ ਕਾਲਜ ਪੜਾਈ
ਉਦੋ ਤੋ ਉਡਾਨ ਲੱਗਿਆ ਬਾਪੂ ਦੀ ਕਮਾਈ,
ਕਿਸੇ ਦੀ ਨੀ ਮੰਨਦਾ ਮੰਨ ਆਈਆਂ ਕਰਦਾ
ਆਸ਼ਕੀ ਦੇ ਵਿੱਚ ਮੁੰਡਾ ਨਵਾ ਨਵਾ ਪੈਰ ਰੱਖਦਾ,

ਏ ਆਸ਼ਕੀ ਏ ਬੜੀ ਚੰਦਰੀਏ ਚੀਜ਼
ਜਿਹਦੇ ਸਿਰ ਚੜ ਜਾਵੇ ਓ ਬਣ ਜੇ ਫਕੀਰ
''ਗੁਰਪ੍ਰੀਤ" ਗੱਲਾਂ ਖਰੀਆ ਏ ਕਰਦਾ
ਆਸ਼ਕੀ ਵਿੱਚ ਮੁੰਡਾ ਨਵਾ ਨਵਾ ਪੈਰ ਰੱਖਦਾ,
ਆਸ਼ਕੀ ਵਿੱਚ ਮੁੰਡਾ ਨਵਾ ਨਵਾ ਪੈਰ ਰੱਖਦਾ
 
Top