ਆਸ

ਅੰਦਰੋਂ ਆਸ ਜੇਹੀ ਉੱਠੇ ਓਹਨੂੰ ਢੋਲਣੇ ਦੀ,
ਆਪਣੇਂ ਆਪ ਵਿੱਚੋਂ ਆਪ ਨੂੰ ਫਰੋਲਣੇ ਦੀ,
ਦਿਲ ਮੰਦੀਆਂ ਦਾ ਜਿੰਦਾ ਏਹਨੂੰ ਖੋਲਣੇ ਦੀ,
ਚਾਭੀ ਹਾਕਾਂ ਵਾਲੀ ਲਾ ਕੇ ਕੁੱਜ ਬੋਲਣੇ ਦੀ,
ਸਾਰੀ ਇਬਾਦਤ ਅੱਗੇ ਓਹਦੇ ਡੋਲ੍ਹਣੇ ਦੀ,
ਮਿੱਟੀ ਕਦਮਾਂ ਦੀ ਓਹਦੀ ਹਿਰਦੇ ਘੋਲ੍ਹਣੇ ਦੀ,
ਤਮਾਮ ਜਿੰਦਗੀ ਉੱਤੋਂ ਓਹਦੇ ਰੋਲਣੇ ਦੀ,
ਭਾਵੇਂ ਮੁੱਲ ਰੱਤੀ ਨਾਂ ਪਾਵੇ ਵਫਾ ਤੋਲਣੇ ਦੀ....

Gurjant Singh
 
Top