ਆਸ਼ਕ ਤੋ ਵੱਡਾ ਇਥੇ ਹੋਣਾ ਕੋਈ ਗਰੀਬ ਨਾ



ਮੇਰਿਆ ਦਿਲਾ ਕੁਝ ਪਲ ਹੋਰ
ਇੰਤਜਾਰ ਕਰ ਲੈ
ਅੱਧ ਵਾਟੇ ਛੱਡ ਕੰਮ ਸਾਰੇ ਉਹ
ਆਉਦੀ ਹੋਵੇਗੀ
ਮੁੱਖੜਾ ਉਹਦਾ ਤੱਕਣ ਲਈ
ਦੋ ਕੁ ਹੋਰ ਸਾਹ ਭਰ ਲੈ

ਬਿਨਾ ਦੇਖੇ ਉਹਨੂੰ ਮੈਨੂੰ, ਦੋ ਗਜ਼ ਜ਼ਮੀਨ ਵੀ ਨਸੀਬ ਨਾ
ਰਹਿਮਤਾ ਉਹਦੀਆ ਦਾ ਕਰਜ਼ ਏ ਮੇਰਾ ਕੋਈ ਰਕੀਬ ਨਾ
ਸਭ ਕੁਝ ਵਾਰ ਦਿੱਤੇ ਓਸ ਨੇ ਮੇਰੀ ਰਜ਼ਾ ਦੇ ਲਈ
ਓਹ ਤੋ ਵੱਡਾ ਦੁਨੀਆ ਚ ਰਿਹਾ ਕੋਈ ਗਰੀਬ ਨਾ
ਕਰ ਲਿਆ ਉਹਲਾ ਮੈ ਨਜ਼ਰ ਨਾ ਮਿਲਾਈ ਕਦੇ
ਮੈਨੂੰ ਪਤਾ ਮੇਰੇ ਸਿਵਾ ਉਹਦੇ ਹੋਣਾ ਕੋਈ ਕਰੀਬ ਨਾ
ਪਤਾ ਨਹੀ ਉਹ ਦਿਨ ਕਿਵੇ ਹੋਵੇ ਸਾਰਦੀ
ਗਮਾ ਵਾਲਾ ਪਿੰਜਰਾ ਵੀ ਉਹਤੋ ਹੋਣਾ ਖਰੀਦ ਨਾ
ਮਰ ਮੱਕਣ ਤੋ ਪਹਿਲਾ ਜਾਣ ਲਵਾ ਹਾਲ ਉਹਦਾ
ਰੱਬਾ ਕਰਨਾ ਜੋ ਮਰਜ਼ੀ ਦਾ ਫਿਰ ਹਿਸਾਬ ਕਰ ਲੈ
ਮੁੱਖੜਾ ਉਹਦਾ ਤੱਕਣ ਲਈ..................


ਮੇਰੀਆ ਬਰਬਾਦੀਆ ਚ ਉਹਦਾ ਕੋਈ ਦੋਸ਼ ਨਾ
ਜਵਾਨੀ ਦੇ ਨਸ਼ੇ ਚ ਮੈਨੂੰ ਰਿਹਾ ਕੋਈ ਹੋਸ਼ ਨਾ
ਜਲਦੀ ਤੂੰ ਆਜਾ ਮੇਰੇ ਕੁਝ ਕ ਸਾਹ ਬਾਕੀ
ਕਿਤੇ ਮਰਨ ਤੋ ਪਹਿਲਾ ਹੋ ਜਾਵਾ ਬੇਹੋਸ਼ ਨਾ
ਜਿੰਨਾ ਦੇ ਪਿੱਛੇ ਮੈ ਤੇਨੂੰ ਛੱਡ ਆਇਆ ਸਾ
ਉਹਨਾ ਨੂੰ ਅੱਜ ਮੇਰੇ ਮੋਇਆ ਤੇ ਅਫਸੋਸ ਨਾ
ਆਖਦੀ ਏ ਬੇਦੋਸ਼ਾ ਮੈਨੂੰ ਕੋਈ ਗੁੱਸਾ ਗਿਲਾ ਹੈਨੀ
ਕਿਉ ਮੇਰੀ ਬੇਵ੍ਫਾਈ ਉੱਤੇ ਤੇਨੂੰ ਕੋਈ ਰੋਸ ਨਾ
ਅੱਖੀਆ ਤਾ ਤਰਸਣ ਤੇਰੇ ਦੀਦਾਰ ਨੂੰ
ਹੁਣ ਤੂੰ ਦਰਵਾਜ਼ੇ ਵੱਲ ਨਿਗਾਹ ਕਰ ਲੈ
ਮੁੱਖੜਾ ਉਹਦਾ ਤੱਕਣ ਲਈ..................


ਤੇਰੀ ਯਾਦ ਵਿੱਚ ਉਹ ਰਹੀ ਦੀਵੇ ਬਾਲਦੀ
ਤੱਕ-ਤੱਕ ਰਾਹਾ ਨਿਸ਼ਾਨ ਪੈੜਾ ਦੇ ਰਹੀ ਭਾਲਦੀ
ਜਿਸ ਗਲੀ ਦੇ ਵਿੱਚ ਤੂੰ ਲੰਘਿਆ ਕਰਦੇ ਸੈਂ
ਓਸ ਦੀ ਜੂਹ ਦੇ ਤੇ ਬੈਠੇ ਉਮਰ ਉਹਨੇ ਗਾਲਤੀ
ਜਦੋ ਆਉ ਮਿਲਣ ਤੇਨੂੰ ਦੇਖ ਲਈ ਤੂੰ ਮੁੱਖ ਉਹਦਾ
ਕਿਵੇ ਤੂੰ ਇੱਕ ਹੂਰ ਪਰੀ ਜਵਾਨੀ ਚ ਹੀ ਮਾਰਤੀ
ਤੇਰੀ ਕਬਰ ਉੱਤੇ ਚੜਾਉਣ ਗੁਲਾਬ ਉਹ
ਪੰਜ - ਸੱਤ ਦਿਨਾ ਮਗਰੋ ਰਹੂ ਗੇੜੇ ਮਾਰਦੀ
ਐਵੇ ਨਾ ਰੁਆ ਦੀ ਆਉਣ ਹੀ ਵਾਲੀ ਆ ਬੱਸ
ਤੂੰ ਆਪਣੇ ਤਾ ਹੰਝੂ ਸਾਫ ਕਰ ਲੈ
ਮੁੱਖੜਾ ਉਹਦਾ ਤੱਕਣ ਲਈ..................

ਬੀਤਾ ਸੋ ਬੀਤ ਗਿਆ ਬੀਤਾ ਹੱਥ ਆਉਦਾ ਨਾ
ਮੰਗਈਆ ਮੁਰਾਦਾ ਕਦੇ ਹਰ ਕੋਈ ਪਾਉਦਾ ਨਾ
ਪੈਦਾ ਨਹਿਉ ਦੇਖਣਾ ਅੱਜ ਦਾ ਦਿਨ ਇਹ
ਆਪਣੇ ਪੈਰੀ ਕੰਡੇ ਕਦੇ ਜੇ ਲਾਉਦਾ ਨਾ
ਪਹਿਲਾ ਸਾ ਆਸ਼ਕ ਮੈ ਪਰ ਅੱਜ ਸ਼ਾਇਰ ਹੋ ਚੱਲਿਆ ਹਾ
ਨਾ ਚੱਕਦਾ ਕਲਮ ਕਦੇ ਜੇ ਤੈਨੂੰ ਗੀਤਾ ਰਾਹੀ ਗਾਉਦਾ ਨਾ
ਕਦੇ ਨਹਿਉ ਮਿਟਦਾ ਜੋ ਦਿਲਾ ਵਿੱਚ ਰਚ ਗਿਆ
ਸਮਝ ਜਾਦਾ ਪਹਿਲਾ ਕਦੇ ਜੇ ਬੋਤਲ ਹੱਥ ਲਾਉਦਾ ਨਾ
ਉਚਿਆ ਅਸਮਾਨਾ ਵਿੱਚ ਲਾਈ ਜੋ ਉਡਾਰੀ
ਟੁਟਦੇ ਪੰਖ ਕਦੇ ਜ਼ਮੀਨ ਜੇ ਭੁਲਾਉਦਾ ਨਾ
ਮੇਰੇ ਨਾਮ ਦੀ ਤਾ ਉਹਨੇ ਜਾਪ ਮਾਲਾ ਪਰੋ ਕੇ ਰੱਖੀ ਏ
ਪਰ ਮੈ ਭੁੱਲ ਜਾਣਾ ਕਦੇ ਉਹਨੂੰ ਧਿਆਉਦਾ ਨਾ
ਹੁਣ ਤੱਕ ਤਾ ਉਹਨੂੰ ਵੀ ਕੋਈ ਰੂਹ ਦਾ ਹਾਣੀ ਮਿਲ ਜਾਦਾ
ਜਿੰਦਗੀ ਤੋ ਵੱਧ ਜੇ ਕਦੇ ਉਹਨੂੰ ਚਾਹੁੰਦਾ ਨਾ

ਜਦੋ ਉਹਦੇ ਸ਼ਹਿਰ ਮਿਲਣ ਉਹਨੂੰ ਜਾਦਾ ਸੀ
ਉਹ ਭੱਜ-ਭੱਜ ਪੌੜੀਆ ਕੋਠੇ ਤੇ ਚੜ ਆਉਦੀ ਸੀ
ਗੋਰੀ ਦਿਆ ਪੈਰਾ ਦੀਆ ਝਾਜ਼ਰਾ ਦੀ ਛਣਛਣ
ਹਰ ਵੇਲੇ ਹੀ ਉਹਦਾ ਭੁਲੇਖਾ ਮੈਨੂੰ ਪਾਉਦੀ ਸੀ
ਲਾ ਕੇ ਬਹਾਨਾ ਕਿਸੇ ਸਹੇਲੀ ਘਰ ਜਾਣ ਦਾ
ਘਰਦਿਆ ਤੋ ਚੋਰੀ ਉਹ ਮਿਲਣ ਮੈਨੂੰ ਆਉਦੀ ਸੀ
ਚੁੰਨੀ ਵਾਲਾ ਪੱਲਾ ਫੜ ਪੂੰਝਦੀ ਸੀ ਮੱਥਾ ਮੇਰਾ
ਆਪਣਿਆ ਹੱਥਾ ਨਾਲ ਰੋਟੀ ਉਹ ਖਵਾਉਦੀ ਸੀ
ਹਰ ਆਉਦੇ ਸਾਲ ਰੱਖਦੀ ਸੀ ਵਰਤ ਉਹ
ਮਹਿੰਦੀ ਮੇਰੇ ਨਾਮ ਦੀ ਹਥੇਲੀਆ ਤੇ ਲਾਉਦੀ ਸੀ
ਅੱਖਾ ਦੀਆ ਸਿੱਪਿਆ ਚੋ ਡਿਗਦੇ ਸੀ ਮੋਤੀ ਉਹਦੇ
ਜਦੋ ਮੇਰੇ ਹੱਥੋ ਜਾਣ ਵੇਲੇ ਪੱਲਾ ਉਹ ਝਡਾਉਦੀ ਸੀ
ਝੱਡ ਚਲਿਆ ਜੇ ਤੂੰ ਏਸ ਦੁਨੀਆ ਨੂੰ
ਤਾ ਉਹਦੇ ਲਈ ਫਰਿਆਦ ਕਰ ਲੈ
ਮੁੱਖੜਾ ਉਹਦਾ ਤੱਕਣ ਲਈ..................

ਆਇਆ ਨਾ ਪਸੰਦ ਲੌਕਾ ਨੂੰ ਪਿਆਰ ਮੈਰਾ ਤੈਰਾ ਇਹ
ਨਾ ਤੇਰਾ ਕੋਈ ਕਸੂਰ ਏ ਨਾ ਮੈਰਾ ਕੋਈ ਕਸੂਰ ਏ
ਭੈੜੀ ਏਸ ਦੁਨੀਆ ਚ ਨਾ ਆਸ਼ਕ ਦੀ ਕਦਰ ਕੋਈ
ਇਹ ਤਾ ਸਮਾਜ ਦੀ ਤੰਗ ਸੋਚਣੀ ਕਰਕੇ ਮਸ਼ਹੂਰ ਏ
ਮੁੱਦਤ ਵੀ ਬਦਲ ਗਈ ਸਭ ਕੁਝ ਬਦਲ ਗਿਆ
ਅੱਜ ਦਾ ਵੀ ਹੀਰ-ਰਾਝਾਂ ਖੁਦਕੁਸ਼ੀ ਲਈ ਮਜਬੂਰ ਏ
ਐਵੇ ਨਹਿਉ ਇਹ ਰੀਤ-ਰਿਵਾਜ ਜਿਹਾ ਚੱਲ ਪਿਆ
ਹਰ ਇੱਕ ਬੰਦੇ ਦਾ ਕਸੂਰ ਤਾ ਜਰੂਰ ਏ
ਸਮੇਂ ਦਿਆ ਪੈਰਾ ਚ ਸਮਾਜ ਦੀਆ ਬੇੜੀਆ
ਬਦਲਾਵ ਤਾ ਜਮਾਨੇ ਵਿੱਚ ਹੈਗਾ ਬੜੀ ਦੂਰ ਏ
ਬਦਲਾਵ ਤਾ ਜਮਾਨੇ ਵਿੱਚ
ਹੈਗਾ ਬੜੀ ਦੂਰ ਏ......................

ਹੱਥ ਜੋੜ ਮਾਫੀ ਮੰਗਾ ਜੇ ਹੈਗਾ ਮੈ ਝੂਠ ਹਾ
ਤੁਸਾ ਕਿਉ ਏਸ ਕੁਦਰਤ ਦੀ ਬਖਸ਼ੀ ਦਾਤ ਨੂੰ ਨਹੀ ਪਛਾਣਦੇ
ਉਮਰ ਦੀ ਵਡੇਰੀ ਅਤੇ ਸੋਚ ਦੀ ਹੰਕਾਰੀ ਵਿੱਚ
ਮੇਰਿਆ ਬਜ਼ੁਰਗ ਕਹਿੰਦੇ ਅਸਾਂ ਸਭ ਕੁਝ ਜਾਣਦੇ
ਜੇ ਹਾ ਆਖਦਾ ਏਸ ਤੇ ਤਾ ਰੱਬ ਦਾ ਵੀ ਜ਼ੋਰ ਹੈਨੀ
ਆਖਦੇ ਪੁੱਤਰਾ ਅਸੀ ਕੱਲੀ ਕੱਲੀ ਗੱਲ ਛਾਂਟਦੇ
ਜਿੱਦਾ ਸੋਚਾ ਲਈ ਜਿੰਦਰੇ ਨਾ ਹਵਾਵਾਂ ਲਈ ਕੋਈ ਕੈਦ
ਆਸ਼ਕ ਵੀ ਕੁੱਝ ਏਦਾ ਦੀਆ ਹੱਦ-ਬੰਦੀਆ ਨਾ ਜਾਣਦੇ
ਸੋਚ ਤੇ ਪਏ ਪਰਦੇ ਨੂੰ ਆਖਰੀ ਵਾਰੀ ਕਹਿੰਦਾ ਚੱਕ ਲਓ
ਚਾਹੇ ਆਪਣੀਆ ਅੱਖਾ ਉੱਤੇ ਕਾਲਾ ਕੱਪੜਾ ਢੱਕ ਲਓ
’ਨਵਨੀਤ’ ਜ਼ਮਾਨਾ ਏਦਾ ਹੀ ਪਿਆਰ ਕਰਦੇ ਰਹਿਣਾ
ਨਹੀ ਤਾ ਕੰਨਾ ਚ ਰੂੰ ਤੇ ਮੂੰਹ ਤੇ ਉਗਲ ਰੱਖ ਲਓ

ਮੇਰੇ ਵਾਗ ਲੱਖਾ ਇਥੇ ਤੁਰਨ ਕਹਾਣੀਆ
ਜਿਹਨਾ ਦੀਆ ਨਬਜ਼ਾ ਕਿਸੇ ਨੇ ਨਾ ਪਛਾਣੀਆ
ਕੁੱਝ ਮਰ ਗਏ ਤੇ ਕੁਝ ਹੋ ਗਏ ਨਸ਼ਿਆ ਦੇ ਆਦੀ
ਬੱਸ ਰੋੜ ਦਿੱਤੀ ਗਈ ਲਾਸ਼ ਵਿੱਚ ਪਾਣੀਆ
ਸਾਰੀ ਉਮਰ ਖਾਕ ਛਾਣ ਹੋਇਆ
ਕੁਝ ਵੀ ਨਸੀਬ ਨਾ
ਆਸ਼ਕ ਤੋ ਵੱਡਾ ਇਥੇ
ਹੋਣਾ ਕੋਈ ਗਰੀਬ ਨਾ

ਆਸ਼ਕ ਤੋ ਵੱਡਾ ਇਥੇ ........................

ਹੋਣਾ ਕੋਈ ਗਰੀਬ ਨਾ

ਮੇਰਿਆ ਬੱਸ ਦਿਲਾ ਕੁਝ ਪਲ ਹੋਰ
ਇੰਤਜਾਰ ਕਰ ਲੈ .................


Orignally Posted By Navneet ਬੇਹਾ ਖੂਨ

 
Top