UNP

ਆਲ੍ਹਣਾ

Go Back   UNP > Poetry > Punjabi Poetry

UNP Register

 

 
Old 12-Jul-2010
Saini Sa'aB
 
Lightbulb ਆਲ੍ਹਣਾ

ਖਿੰਡ ਜਾਵੇ ਜਦ ਕਿਸੇ ਦਾ ਆਲ੍ਹਣਾ ।
ਕਦ ਰਹਿੰਦਾ ਹੈ ਫਿਰ ਤਿਣਕਾ ਆਪਣਾ ।

ਬਜ਼ਾਰ ਜਾ, ਉਹ ਤੈਨੂੰ ਬੁਲਾ ਰਿਹਾ ਏ,
ਸਰਵਣ ਨੇ ਹੁਣ ਕਦ ਵਹਿੰਗੀ ਸੰਭਾਲਣਾ।

ਦੋਲਤ ਦੇ ਪੁਜਾਰੀਅਸਮਾਨੀ ਟਾਕੀ ਲਾਈ,
ਫਲਸਫਿਆ ਕਦ ਤਕ ਭੁੱਖ ਨੂੰ ਟਾਲਣਾ ।

ਚਿਰਮਿਰਾਦੇਂ ਮਹਿਲ ਚ ਅੱਗ ਧੁੱਖ ਰਹੀ,
ਧੂੰਐਂ ਖਾਤਰ ਨਹੀਂ ਸੀ ਇਸਨੂੰ ਬਾਲਣਾ ।

ਕਾਲਖਾਂ ਨਾਲ ਭਰੇ ਨੇ ਖੂੰਝੇ ਅਜੇ,
ਰੋਸ਼ਨੀਆਂ ਲਈ ਪਵੇਗਾ ਚਿਰਾਗਾਂ ਨੂੰ ਬਾਲਣਾ ।

ਤੁਰ ਪਵੇ ਲੱਗੇ ਜਦ ਸੱਚ ਬਜ਼ਾਰ ਵੰਨੀ,
ਝੂਠ ਨੂੰ ਔਖਾ ਹੋ ਜਾਂਦਾ ਹੈ ਭਾਲਣਾ।

ਹੋ ਜਾਵੇ ਉਸਦੀ ਪਹਿਚਾਣ ਕਿਤੇ ਮੋਹਨ,
ਜਿਸ ਲਈ ਪੈਣਾ ਨਕਾਬਾਂ ਚੋਂ ਝਾਕਣਾ --ਡਾ ਮੋਹਨ ਅੰਮ੍ਰਿਤਸਰ

 
Old 12-Jul-2010
jaswindersinghbaidwan
 
Re: ਆਲ੍ਹਣਾ

good one..

Post New Thread  Reply

« ਛਕਣ ਵਾਲਾ ਚਾਹੀਦਾ ਛਕਾਉਣੀ ਸਾਨੂੰ ਆਉਂਦੀ ਏ | yaad cho lafz »
X
Quick Register
User Name:
Email:
Human Verification


UNP