ਆਮਦ

harjotsandhu

Well-known member
ਅਰਮਾਨਾਂ ਦੀ ਸੁੱਕ ਰਹੀ ਜ਼ਮੀਨ, ਕਾਲੀ ਘਟਾ ਵਾਂਗ ਛਾ ਗਈ,
ਤੂੰ ਮੇਰੀ ਜਿੰਦਗੀ ਚ ਆ ਗਈ ।

ਪਿਆਰ ਜਿੰਨਾ ਪਿਆਰ ਮੈਂ ਤੈਨੂੰ ਕਰ ਸਕਦਾ ਨਹੀਂ,
ਪਿਆਰ ਤੋਂ ਵੀ ਵਧ ਕੇ ਕੁਝ, ਰੂਹ ਮੇਰੀ ਪਾ ਗਈ,
ਤੂੰ ਮੇਰੀ ਜਿੰਦਗੀ ਚ ਆ ਗਈ ।


ਬੇਜਾਨ ਘਟਾਵਾਂ ਜੁੜੀਆਂ ਨੇ ਕਈ ਵਾਰ ਸੁਨੇ ਬਦਲਾਂ ਚ,
ਤੇਰੀ ਆਮਦ ਸਾਉਣ ਵਾਂਗੂੰ, ਬੂੰਦਾਂ ਕੁਝ ਵਰਸਾ ਗਈ,
ਤੂੰ ਮੇਰੀ ਜਿੰਦਗੀ ਚ ਆ ਗਈ ।
 
Top