ਆਪਾ ਚੋਰੀ ਹੋ ਗਿਆ ਹੈ ਆਪਣੇ ਹੀ ਘਰੋਂ।

ਆਪਾ ਚੋਰੀ ਹੋ ਗਿਆ ਹੈ ਆਪਣੇ ਹੀ ਘਰੋਂ।
ਲਾਲ ਰਾਤ ਉੱਗ ਰਹੀ ਹੈ ਸੂਰਜ ਦੇ ਦਰੋਂ।
ਪੱਥਰਾਂ 'ਚ ਗੂੰਜਦੀ ਹੈ ਸੁੰਨਸਾਨ ਸੁਣਦੀ
ਮਾਰਗੇ ਨੇ ਪਰਿੰਦੇ ਉਡਾਰੀ ਬਿਨ੍ਹਾਂ ਹੀ ਪਰੋਂ।
ਨੋਕਾਂ-ਝੋਕਾਂ ਨਿੱਘਾਂ ਹੜਗੇ ਪਿਆਰ ਕਿਤੇ
ਮਰਗੀ ਏ ਤੂੰ ਤੂੰ ਮੈਂ ਮੈਂ ਆਪਣੇ ਹੀ ਡਰੋਂ।
ਖੁਦ ਦੀ ਭਾਲ ਦਾ ਇਸ਼ਤਹਾਰ ਪੜ੍ਹੋ ਕਿਤੇ
ਸੇਵਾ ਚੋਰੀ ਹੋ ਗਿਆ ਬਸ ਹੁਣ ਰਾਜ ਕਰੋ।
ਚਮਕੌਰ


 
Top