ਆਪਣੇ ਹੀ ਆਪ ਤੋਂ ਕਿਓਂ ਹੋ ਰਿਹੈ ਹੈ ਦੂਰ ਤੂੰ


ਆਪਣੇ ਹੀ ਆਪ ਤੋਂ ਕਿਓਂ ਹੋ ਰਿਹੈ ਹੈ ਦੂਰ ਤੂੰ
ਜਿੰਦਗੀ ਦੇ ਨਾਲ ਨਾਲ ਤੂੰ ਵੀ ਗੀਤ ਗਾ ਜਰਾ

ਮੁਸ਼ਕਲਾਂ ਤੇ ਔਕੜਾਂ ਅੱਜ ਤੇਰੇ ਸਾਹਵੇਂ ਹੈ ਮਗਰ
ਗੁਲਾਮ ਕੀਤੇ ਹੌਸਲੇ....... ਦੇ ਘੋੜੇ ਤੂੰ ਦੁੜਾ ਜਰਾ

ਸਾਂਭ ਲੈ ਤੂੰ ਮੋਤੀਆਂ ਨੂੰ ਨੈਣਾਂ ਦੇ ਵਿੱਚ ਰਹਿਣ ਦੇ
ਆ ਕਰੀਬ ਜਿੰਦਗੀ ਦੇ ਨਾਲ ਤੂੰ ਮੁਸਕਰਾ ਜਰਾ

ਅੱਗ ਤੂੰ ਛੁਪਾ ਰੱਖੀ ਸਮਾਨ ਵੀ ਹੈ ਕੋਲ ਨਾਲ ਹੀ
ਕਰ ਕੇ ਹੀਲਾ ਬਾਲ ਲੈ ਹਨੇਰੇ ਤੂੰ ਰੁਸ਼ਨਾ ਜਰਾ

ਮਰ ਮਰ ਕੇ ਜੀ ਰਿਹੈ ਤੈ ਰੋਜ ਹੀ ਸ਼ਮਸ਼ਾਨ ਹੈ
ਸੰਗ੍ਰਾਮ ਦੇ ਵਿਚ ਜਿੰਦਗੀ ਦੇ ਮੌਤ ਨੂੰ ਹਰਾ ਜਰਾ

ਆਰ.ਬੀ.ਸੋਹਲ​
 
Top