UNP

ਆਪਣੀ ਪੀਤੀ ਸ਼ਰਾਬ ਫਿਰ ਕਿਓਂ ਰੌਲਾ ਏ॥

Go Back   UNP > Poetry > Punjabi Poetry

UNP Register

 

 
Old 27-Sep-2010
Saini Sa'aB
 
ਆਪਣੀ ਪੀਤੀ ਸ਼ਰਾਬ ਫਿਰ ਕਿਓਂ ਰੌਲਾ ਏ॥

ਦੁਨੀਆ ਤੇ ਬੰਦਾ ਬੰਦੇ ਦਾ ਘੁੱਟਾਂਬਾਟੀ ਪੀ ਰਿਹਾ ਏ ਖੂਨ,
ਅਸੀਂ ਤਾਂ ਆਪਣੀ ਪੀਤੀ ਸ਼ਰਾਬ ਫਿਰ ਕਿਓਂ ਰੌਲਾ ਏ॥

ਦੁਨੀਆ ਧਰਮ ਦੇ ਨਾਂ ਤੇ ਸਭ ਕੁੱਝ ਹੈ ਫੂਕ ਛੱਡਦੀ,
ਅਸੀਂ ਘਰ ਫੂਕ ਤਮਾਸ਼ਾ ਦੇਖਿਆ ਫਿਰ ਕਿਓਂ ਰੌਲਾ ਏ॥

ਦੁਨੀਆ ਸਿਰ ਤੇ ਕਲਗੀ ਲਾ ਗੂਰੁ ਤੱਕ ਅਖਵਾ ਛੱਡਦੀ,
ਅਸੀਂ ਸਾਦਾ ਭਗਵਾਂ ਚੌਲਾ ਪਾ ਬੈਠੇ ਫਿਰ ਕਿਓਂ ਰੌਲਾ ਏ॥

ਦੁਨੀਆ ਪੈਸੇ ਮੂਹਰੇ ਨੱਚ-ਨੱਚ ਕੇ ਭਰੇ ਤਿਜੌਰੀਆਂ,
ਅਸੀਂ ਨੱਚ ਕੇ ਰਾਂਝਾ ਰਾਜੀ ਕਰ ਬੈਠੇ ਫਿਰ ਕਿਓਂ ਰੌਲਾ ਏ॥

ਦੁਨੀਆ ਮਤਲਬ ਲਈ ਕਰ ਛੱਡਦੀ ਭਾਈਆਂ ਦਾ ਖੂਨ,
ਅਸੀਂ ਆਪਣੀਆਂ ਸਧਰਾਂ ਦਾ ਕੀਤਾ ਖੂਨ ਫਿਰ ਕਿਓਂ ਰੌਲਾ ਏ॥

ਦੁਨੀਆ ਝੌਲੀਆਂ ਅੱਡ-ਅੱਡ ਰੱਬ ਤੋਂ ਮੰਗੇ ਯਾਰ-ਯਾਰੀਆਂ,
ਅਸੀਂ ਰੱਬ ਨੂੰ ਆਪਣਾ ਯਾਰ ਬਣਾ ਬੈਠੇ ਫਿਰ ਕਿਓਂ ਰੌਲਾ ਏ॥

ਦੁਨੀਆ ਅਬਦਾਲੀ ਵੇਲੇ ਤੋਂ ਲੁੱਟਦੀ ਆਈ ਦੌਲਤਾਂ,
'ਜਿੰਦਾ' ਯਾਰ ਤੋਂ ਸਭ ਕੁੱਝ ਲੁੱਟਾ ਬੈਠਾ ਫਿਰ ਕਿਓਂ ਰੌਲਾ ਏ॥

---- ਪ੍ਰੀਤ ਜਿੰਦਾ

 
Old 27-Sep-2010
Ravivir
 
Re: ਆਪਣੀ ਪੀਤੀ ਸ਼ਰਾਬ ਫਿਰ ਕਿਓਂ ਰੌਲਾ ਏ॥

ਦੁਨੀਆ ਅਬਦਾਲੀ ਵੇਲੇ ਤੋਂ ਲੁੱਟਦੀ ਆਈ ਦੌਲਤਾਂ,
'ਜਿੰਦਾ' ਯਾਰ ਤੋਂ ਸਭ ਕੁੱਝ ਲੁੱਟਾ ਬੈਠਾ ਫਿਰ ਕਿਓਂ ਰੌਲਾ ਏ॥


mahmood ganjavi di gall karo bhaji

 
Old 28-Sep-2010
jaswindersinghbaidwan
 
Re: ਆਪਣੀ ਪੀਤੀ ਸ਼ਰਾਬ ਫਿਰ ਕਿਓਂ ਰੌਲਾ ਏ॥

laajawab..

 
Old 29-Sep-2010
harman03
 
Re: ਆਪਣੀ ਪੀਤੀ ਸ਼ਰਾਬ ਫਿਰ ਕਿਓਂ ਰੌਲਾ ਏ॥

great lines...Tfs
Title ......

Post New Thread  Reply

« ਸਾਨੂੰ ਵਿਛੜਿਆਂ ਕਈ ਕਈ ਸਾਲ ਹੋ ਗਏ, | Ginni Singh Songs »
X
Quick Register
User Name:
Email:
Human Verification


UNP