ਆਪਣਾ ਬਣਕੇ

Arun Bhardwaj

-->> Rule-Breaker <<--
ਆਪਣਾ ਬਣਕੇ ਦੇਖ ਲਿਆ ਹੁਣ ਗੈਰ ਬਣਕੇ ਜੀਣਾ ਚਾਹੁੰਦਾ ਹਾ
ਸ਼ਾਂਤ ਸਾਗਰ,ਹਲਚਲ ਕਰਦੀ ਲਹਿਰ ਬਣਕੇ ਜੀਣਾ ਚਾਹੁੰਦਾ ਹਾ

ਬਹੁਤ ਸਾੜਿਆ ਮੈਨੂੰ ਜੇਠ ਹਾੜ ਦੀਆਂ ਧੁੱਪਾਂ ਤਿੱਖੀਆਂ ਨੇ
ਹੁਣ ਬਾਕੀ ਦੀ ਜਿੰਦਗੀ ਮੈਂਵੀ ਦੁਪਿਹਰ ਬਣਕੇ ਜੀਣਾ ਚਾਹੁੰਦਾ ਹਾ

ਖੁਸ਼ੀਆਂ ਚਾਵਾਂ ਦਾ ਪਿੰਡ ਬਣਕੇ ਹਮੇਸ਼ਾ ਲਈ ਉੱਜੜ ਗਿਆ ਮੈਂ
ਰੋਸਿਆ ਗਿਲਿਆਂ ਦਾ ਵੱਸਦਾ ਸ਼ਹਿਰ ਬਣਕੇ ਜੀਣਾ ਚਾਹੁੰਦਾ ਹਾ

ਵੈਸੇ ਵੀ ਮੱਖੀਆਂ ਵਾਂਗੂੰ ਹੁਣ ਇਸ ਸ਼ਹਿਤ ਕੋਲ ਆਉਂਦਾ ਨੀ ਕੋਈ
ਤਾਹੀ ਤਾ ਹੁਣ ਦੁਨੀਆਂ ਵਿਚ ਜਹਿਰ ਬਣਕੇ ਜੀਣਾ ਚਾਹੁੰਦਾ ਹਾ

ਵੈਸੇ ਤਾ ਕਦੇ ਕੁਝ ਲਿਖਣਾ ਆਉਣਾ ਨਹੀਓ ''ਲਾਲੀ ਅੱਪਰੇ''ਨੂੰ
ਪਰ ਦਿਲ ਕਵੇ ਫ਼ਰਜ਼ੀ ਜਿਹਾ ਸ਼ਾਇਰ ਬਣਕੇ ਜੀਣਾ ਚਾਹੁੰਦਾ ਹਾ

written by....ਲਾਲੀ ਅੱਪਰਾ..{ Lally Apra }
 
Top