ਆ ਚਿੜੀਏ ਰਤਾ

Saini Sa'aB

K00l$@!n!
ਆ ਚਿੜੀਏ ਰਤਾ ਬਹਿ ਚਿੜੀਏ,
ਗੀਤ ਨਵਾਂ ਕੋਈ ਗਾ ਚਿੜੀਏ।
ਸੂਰਜ ਦੀ ਤੈਨੂੰ ਰਿਸ਼ਮ ਉਡੀਕੇ,
ਉਸ ਨਾਲ ਕਰ ਗਲ ਰਤਾ ਖਵੋਕੇ,
ਤੇਰੀ ਸੋਨੇ ਵਰਗੀ ਚੁੰਝ,
ਜਾਵੇ ਨਾ ਕਿਤੇ ਵੇਲਾ ਖੁੰਝ।
ਮਿਠੜੀ ਮਿਠੜੀ ਤੇਰੀ ਬੋਲੀ,
ਭਰ ਗੀਤਾਂ ਨਾਲ ਮੇਰੀ ਝੋਲੀ,
ਤੇਰੇ ਸੋਹਣੇ ਕੂਲੇ ਖੰਭ,
ਹਾਕਾਂ ਮਾਰ ਗਈ ਮੈਂ ਹੰਭ,
ਆ ਮੇਰੀ ਗਲ ਸੁਣ ਚਿੜੀਏ।
ਆ ਚਿੜੀਏ ਰਤਾ ਬਹਿ ਚਿੜੀਏ।

ਤਿਤਲੀ ਤੈਨੂੰ ਪਵੇ ਉਡੀਕੇ,
ਸ਼ਹਿਦ ਕਟੋਰੀ ਪਰ ਲੈ ਡੀਕੇ,
ਫੁਲ ਪੱਤਿਆਂ ਦਾ ਘਰ ਬਣਾ ਲੈ,
ਪ੍ਰੀਤਾਂ ਦਾ ਕੋਈ ਨਗਮਾਂ ਗਾ ਲੈ,
ਆਈ ਨਵੀਂ ਸਵੇਰ ਨੀ ਚਿੜੀਏ।
ਮੁੱਕਿਆ ਘੋਰ ਹਨੇਰ ਨੀ ਚਿੜੀਏ।
ਆ ਚਿੜੀਏ ਰਤਾ ਬਹਿ ਚਿੜੀਏ।
ਗੀਤ ਨਵਾਂ ਕੋਈ ਗਾ ਚਿੜੀਏ।



- ਰਜਨੀਸ਼ ਕਮਰ
 
Top