ਆਖਰ ਯਾਰੋ ਬੰਦਾ ਬੰਦੇ ਚਾਰ ਭਾਲਦਾ ਏ

KARAN

Prime VIP
ਪੈਦਲ ਤੁਰਿਆ ਜਾਂਦਾ.... ਕਹਿੰਦਾ ਸਾਇਕਲ ਜੁੜ ਜਾਵੇ...

ਸਾਇਕਲ ਵਾਲਾ ਫੇਰ .... ਸਕੂਟਰ-ਕਾਰ ਭਾਲਦਾ ਏ......

ਪੜ੍ਹਿਆ-ਲਿਖਿਆ ਬੰਦਾ.... ਫੇਰ ਰੁਜ਼ਗਾਰ ਭਾਲਦਾ ਏ.....

ਮਿਲ ਜਾਵੇ ਰੁਜ਼ਗਾਰ ਤਾਂ.... ਸੋਹਣੀ ਨਾਰ ਭਾਲਦਾ ਏ....

ਆ ਜਾਵੇ ਜੇ ਨਾਰ .... ਤਾਂ ਕਿਹੜਾ ਪੁੱਛਦਾ ਬੇਬੇ ਨੂੰ....

ਉਦੋਂ ਮੁੰਡਾ ਚੋਪੜੀਆਂ.... ਤੇ ਚਾਰ ਭਾਲਦਾ ਏ.......

ਸਾਰੀ ਉਮਰੇ ਬੰਦਾ.... ਰਹਿੰਦਾ ਏ ਮੰਗਦਾ......

ਬੁੱਢਾ ਬੰਦਾ ਥੋੜਾ ਜਿਹਾ.... ਸਤਿਕਾਰ ਭਾਲਦਾ ਏ.....

ਇਹ ਵੀ ਰਾਮ ਕਹਾਣੀ.... ਬਹੁਤੇ ਦਿਨ ਤੱਕ ਨਹੀ ਚਲਦੀ...

ਆਖਰ ਯਾਰੋ ਬੰਦਾ.... ਬੰਦੇ ਚਾਰ ਭਾਲਦਾ ਏ...

unknown
 
Top