ਆਕੜ

[JUGRAJ SINGH]

Prime VIP
Staff member
ਕੀ ਨਾਰਾਂ ਤੇ ਕੀ ਸਰਕਾਰਾਂ, ਸਮਝ ਕੋਈ ਨੀ ਸਕਦਾ ,
ਏਸ ਜਮਾਨੇ ਦੀ ਅੱਜਕਲ ਫੜ, ਨਬਜ਼ ਕੋਈ ਨੀ ਸਕਦਾ ,
ਨੀ ਤੈਨੂੰ bullet ਨਾ ਸਾਡਾ ਜਚਦਾ, ਤੂੰ ਡੁੱਲ ਗਈ ਕਾਰਾਂ ਤੇ ,
ਤੂੰ attitude ਵਿੱਚ ਰਿਹੰਦੀ ਐਂ, ਤਾਂ ਮੇਚ ਰਹੀ ਨਾ ਯਾਰਾਂ ਦੇ ...........


ਨਿੱਕੀਆਂ ਨਿੱਕੀਆਂ ਗੱਲਾਂ ਉੱਤੇ ਲੜਦਾ ਕੌਣ ਹੁੰਦਾ ਸੀ ,
ਨੀ ਦੁੱਖ ਪਏ ਤੋਂ ਤੇਰੇ ਪਿੱਛੇ ਖੜਦਾ ਕੌਣ ਹੁੰਦਾ ਸੀ
ਹਾਏ ਭੁੱਲ ਗਈ ਤੂੰ ਸਾਉਣ ਦੀਆਂ ਬਰਸਾਤਾਂ ਹਾਣ ਦੀਏ
ਨੀ ਭੱਜ ਤੇਰੀ ਛਤਰੀ ਦੇ ਥੱਲੇ ਵੜਦਾ ਕੌਣ ਹੁੰਦਾ ਸੀ
ਤੂੰ ਪੈਸੇ ਉੱਤੇ ਡੁੱਲ ਗਈ, ਨਾਲੇ ਹੁਸਨਾਂ ਦੇ ਵਿੱਚ ਰੁਲ ਗਈ, ਵਾਅਦੇ ਭੁੱਲ ਗਈ ਪਿਆਰਾਂ ਦੇ,
ਤੂੰ attitude ਵਿੱਚ ਰਹਿ ਗਈ, ਮੇਚ ਰਹੀ ਨਾ ਯਾਰਾਂ ਦੇ ...........

ਤੱਕ ਸ਼ੀਸ਼ੇ ਵਿੱਚ ਚਿਹਰਾ ਨੀ ਚੇਤਾ ਤਾਂ ਆਉਂਦਾ ਹੌਉਗਾ
ਜੋ ਮਿੱਤਰਾਂ ਨੇ ਚੁੱਮਿਆ ਸੀ, ਹੱਥ ਉਹ ਵੀ ਭਾਉਂਦਾ ਹੌਉਗਾ,
ਸਮਾਂ ਜਿਹੜਾ ਯਾਰਾਂ ਦੇ ਸੰਗ, ਹੱਸ-ਖੇਡ ਕੇ ਕੱਢ ਲਿਆ,
ਆ ਕੇ ਤੇਰੇ ਸੁਪਨਿਆਂ ਵਿੱਚ, ਉਹ ਰੋਜ ਸਤਾਉਂਦਾ ਹੌਊਗਾ,
ਤੂੰ ਯਾਦ ਰਖੀਂ ਇਹ ਗੱਲ ਨੀ, ਹਾਏ ਮੁੜ ਕੇ ਨਾ ਆਉਣਾ ਕੱਲ ਨੀ, ਦਿਨ ਨਾ ਰਹਿਣ ਬਹਾਰਾਂ ਦੇ,
ਤੂੰ attitude ਵਿੱਚ ਰਹਿ ਗਈ, ਮੇਚ ਰਹੀ ਨਾ ਯਾਰਾਂ ਦੇ ...........


* ਰੋਹਿਤ ਬਾਂਸਲ *
 
Top