ਆਕੇ ਤੁ ਵੇਖ ਯਾਰਾ

Saini Sa'aB

K00l$@!n!
ਆਕੇ ਤੁ ਵੇਖ ਯਾਰਾ ਦਿਲ ਦਾ ਉਦਾਸ ਵਿਹੜਾ
ਤੇਰੀ ਤੇ ਦੀਦ ਬਾਝੋਂ ਆਵੇ ਨਾ ਦਿਲ ਤੇ ਖੇੜਾ।

ਪੱਲੇ ਤੁ ਪਾ ਉਦਾਸੀ ਤੁਰਿਓਂ ਤੁ ਦੇ ਜੁਦਾਈ
ਦੁਸ਼ਮਨ ਜ਼ਮਾਨਾ ਹੋਇਆ ਵਕਤਾਂ ਦਾ ਵੇਖ ਗੇੜਾ।

ਮਾਹੀ ਤੋਂ ਬਾਝ ਦਿਲ ਦੀ ਧਰਤੀ ਉਦਾਸ ਸਾਰੀ
ਦਿਲ ਦੀ ਇ¢ ਹੀਰ ਜਾਪੇ ਜਿਵ ਲੈ ਗਿਆ ਏ ਖੇੜਾ।

ਦਿਲ ਦੀ ਸਲੇਟ ਉੱਤੇ ਉਕਰੇ ਨੇ ਨਕਸ਼ ਤੇਰੇ
ਯਾਦਾਂ ਦੀ ਰਾਸ ਐਸੀ ਜਾਣੇ ਨਾ ਦੂਰ ਨੇੜਾ।

ਆਵੇਂ ਤੁ ਜਾਂ ਨਾ ਆਵੇਂ ਦਿਲਦਾਰ ਤੇਰੀ ਮਰਜ਼ੀ
ਆਵੇਂ ਤੁੰ ਫੇਰ ਹੋਣਾ ਦੁੱਖਾਂ ਦਾ ਤਾਂ ਨਬੇੜਾ

ਪ੍ਰੋ. ਸ਼ਮਸ਼ੇਰ ਸਿੰਘ ਸੰਧੂ,ਕੈਲਗਰੀ

 
Top