ਆਉਣੀ ਤੇਰੀ ਵੀ ਵਾਰੀ

Saini Sa'aB

K00l$@!n!
ਹਰਦਮ ਸੱਜਣਾ ਨਾਲ ਕਿਸੇ ਦੇ ਲੜਦਾ ਰਹਿਨਾ ਏਂ,
ਵੇਖ ਤਰੱਕੀ ਦੂਜੇ ਦੀ ਕਿਉਂ ਸੜਦਾ ਰਹਿਨਾ ਏਂ,
ਇਹ ਦੁਨੀਆ ਅੱਗੇ ਈ ਨਫਰਤਾਂ ਦੀ ਮਾਰੀ ਏ,

ਦੂਜੇ ਦੀ ਮੌਤ ਤੇ ਹੱਸ ਨਾ ਬਹੁਤਾ, " mehmi "ਆਉਣੀ ਤੇਰੀ ਵੀ ਵਾਰੀ

ਵੱਢ ਕੇ ਬੇਜ਼ੁਬਾਨਾਂ ਨੂੰ ਤੂੰ ਖਾਈ ਜਾਨਾ ਏਂ,
ਰੱਬ ਦੀ ਦਿੱਤੀ ਦੇਹ ਸ਼ਮਸ਼ਾਨ ਬਣਾਈ ਜਾਨਾ ਏਂ,
ਉਹ ਵੀ ਰੱਬ ਦਾ ਬੱਚਾ ਜਿਸ ਤੇ ਚਲਾਉਂਦਾ ਆਰੀ ਏਂ,

ਦੂਜੇ ਦੀ ਮੌਤ ਤੇ ਹੱਸ ਨਾ ਬਹੁਤਾ, " mehmi "ਆਉਣੀ ਤੇਰੀ ਵੀ ਵਾਰੀ

ਵੱਢ ਕੇ ਖਾਓ ਪਸ਼ੂਆਂ ਨੂੰ, ਕਿਹੜੇ ਧਰਮ ਸਿਖਾਉਂਦੇ ਨੇ,
ਪਸ਼ੂਆਂ ਨੂੰ ਤਾਂ ਕਰਿਸ਼ਨ ਤੇ ਨਾਨਕ ਆਪ ਚਰਾਉਂਦੇ ਨੇ,
ਕਿਉਂ ਪਾਪਾਂ ਦਾ ਭਾਗੀ ਬਣਦੈਂ, ਤੇਰੀ ਮੱਤ ਕਿਉਂ ਮਾਰੀ ਏ,

ਦੂਜੇ ਦੀ ਮੌਤ ਤੇ ਹੱਸ ਨਾ ਬਹੁਤਾ, " mehmi "ਆਉਣੀ ਤੇਰੀ ਵੀ ਵਾਰੀ

ਓਥੇ ਭੋਗਣਾ - ਇੱਥੇ ਨਰਕ ਤੂੰ ਭੋਗ ਰਿਹਾ ਸੱਜਣਾ,
ਕਿਸੇ ਦੀ ਖੁਸ਼ੀ ਤੇ ਤੇਰੇ ਮਨ 'ਚ ਕਿਉਂ ਸੋਗ ਪਿਆ ਸੱਜਣਾ,
ਹੋਰਾਂ ਦਾ ਮਾੜਾ ਲੋਚਦਿਆਂ, ਜ਼ਿੰਦਗੀ ਲੰਘ ਚੱਲੀ ਸਾਰੀ ਏ,

ਦੂਜੇ ਦੀ ਮੌਤ ਤੇ ਹੱਸ ਨਾ ਬਹੁਤਾ, " mehmi "ਆਉਣੀ ਤੇਰੀ ਵੀ ਵਾਰੀ
__________________

Writer: "Mehmi"
 
Top