ਅੱਧੀ ਰਾਤ ਨੂੰ

ਹੋਕੇ ਭਰੇ ਰੋਜ ਦਿਲ, ਰੋਵੇ ਅੱਧੀ ਰਾਤ ਨੂੰ;
ਇਹੋ ਜਿਹੀ ਨਾ ਕਿਸੇ ਨਾਲ ਹੋਵੇ ਅੱਧੀ ਰਾਤ ਨੂੰ,
ਸੜਦਾ ਏ ਦਿਲ ਤੇ ਅੱਖਾਂ ਰਹਿਣ ਰੋਂਦੀਆ;
ਸੱਚ ਮੁੱਚ ਕਲ੍ਹਾ ਨਾ ਕੋਈ ਹੋਵੇ ਅੱਧੀ ਰਾਤ ਨੂੰ;
ਦੁਨੀਆ ਚ ਮੇਰੇ ਜਿਹਾ ਹੋਰ ਕੋਣ ਹੋਏਗਾ;
ਹੰਝੂਆਂ ਦੇ ਨਾਲ ਮੂਹ ਜੋ ਧੋਵੇ ਅੱਧੀ ਰਾਤ ਨੂੰ;
ਪਿਆਰ ਵਾਲਾ ਦੀਵਾ ਰੱਖ ਸਕਦਾ ਉਹੀ ਬਾਲ ਕੇ
ਖੂਨ ਜਿਹੜਾ ਇਹਦੇ ਵਿੱਚ ਚੋਵੇ ਅੱਧੀ ਰਾਤ ਨੂੰ
 
Top