ਅੱਤਵਾਦ

ਹਾਕਮ ਠੀਕ ਕਹਿੰਦੇ ਨੇ, ਮੇਰੇ ਵੀਰੋ,
ਆਖ਼ਰ ਉਹ ਮਾਲਕ ਨੇ,
ਗੁਲਾਮ ਕੌਮਾਂ ਲਈਅੱਤਵਾਦ ਦੀ ਉਹੀ ਪ੍ਰਭਿਾਸ਼ਾ ਹੈ,
ਜੋ ਉਹ ਕਹਿੰਦੇ ਨੇ।
ਸਚੁਮੱਚ,60 ਸਾਲ ਤੋਂ ਕਿਸੇ ਦੇ ਹੱਕ ਨੱਪ ਕੇ ਬੈਠੇ ਰਹਿਣਾ,
ਅੱਤਵਾਦ ਨਹੀਂ ਹੁੰਦਾ,
ਜੇ ਕੋਈ ਆਪਣੇ ਹੱਕ ਮੰਗੇ,
ਤੇ ਅੱਗੋਂ ਗੋਲੀ ਮਾਰਨਾਂ ਵੀ,
ਅੱਤਵਾਦ ਨਹੀਂ ਹੁੰਦਾ।
ਕਿਸੇ ਨੂੰ ‘ਆਜ਼ਾਦ ਖਿੱਤੇ’ ਦੇ ਸਬਜ਼ ਬਾਗ ਵਿਖਾ ਕੇ,
ਪਿੱਛੋਂ ਝੱਗਾ ਚੱਕ ਦੇਣਾ,ਮੁੱਕਰਨਾ ਤਾਂ ਹੈ,
ਪਰ ਅੱਤਵਾਦ ਨਹੀਂ।
ਆਜ਼ਾਦੀ ਲਈ ਸਭ ਤੋਂ ਵੱਧ ਲਹੂ ਡੋਲ੍ਹਣ ਵਾਲਿਆਂ ਨੂੰ,
‘ਜ਼ਰਾਇਮ ਪੇਸ਼ਾਂ’ ਕਹਿ ਕੇ ਨਿਵਾਜਣਾ ਤਾਂ,ਇਨਾਮ ਹੈ,
ਅੱਤਵਾਦ ਹਰਗਿਜ਼ ਨਹੀਂ।
‘ਪੰਜਾਬੀ ਸੂਬਾ ਜਿੰਦਾਬਾਦ’ ਕਹਿ ਰਹੇ ਛੋਟੇ ਜਹੇ ਬੱਚੇ ਨੂੰ,
ਖੂਹ ਵਿਚ ਡੋਬ ਕੇ ਮਾਰ ਦੇਣਾ ਤਾਂਦੇਸ਼ ਭਗਤੀ ਹੈ,
ਅੱਤਵਾਦ ਨਹੀਂ।
ਕਿਸੇ ਕੌਮ ਦੇ ਜਾਨੋਂ ਪਿਆਰੇ ਸਥਾਨ ’ਤੇ,
ਟੈਕਾਂ ਦੇ ਗੋਲੇ ਵਰ੍ਹਉਣੇ ਤਾਂਸ਼ਾਤੀ ਲਈ ਚੁੱਕਿਆ ਕਦਮ ਹੈ,
ਅੱਤਵਾਦ ਨਹੀਂ।
ਰਾਜਧਾਨੀ ਵਿਚ ਇਕ ‘ਬੜੇ ਪੇੜ’ ਦੇ ਡਿੱਗ ਪੈਣ ਤੋਂ ਬਾਅਦ,
ਪੰਦਰਾਂ-ਵੀਹ ਹਜ਼ਾਰ ਛੋਟੇ ਪੇੜਾਂ ਨੂੰ ਧੱਕੇ ਨਾਲ ਡੇਗ ਦੇਣਾ,
ਉਥਲ-ਪੁਥਲ ਤਾਂ ਹੈ, ਅੱਤਵਾਦ ਨਹੀਂ।
ਡੇਢ ਲੱਖ ਨੌਜੁਆਨਾਂ ਨੂੰ ਸ਼ਰੇਆਮ ਦਿਨ ਦਿਹਾੜੇ,
ਗੋਲੀਆਂ ਦੇ ਨਿਸ਼ਾਨੇ ਬਣਾ ਦੇਣਾ ਤਾਂ,
‘ਏਕਤਾ ਅਖੰਡਤਾ’ ਦੇ ਯੱਗ ਵਿਚ ਦਿੱਤੀ ਬਲੀ ਹੈ,
ਅੱਤਵਾਦ ਨਹੀਂ।
ਹਕੂਮਤ ਦੇ ਕਿਸੇ ਬਾਗੀ ਦੀ ਮਾਂ-ਭੈਣ ਨੂੰ,
ਕਈ ਦਿਨ ਥਾਣੇ ਵਿਚ ਨੰਗਾ ਰੱਖਣਾ ਤਾਂਤਫਤੀਸ਼ ਦਾ ਇਕ ਤਰੀਕਾ ਹੈ,
ਅੱਤਵਾਦ ਨਹੀਂ।
ਪਿਤਾ ਨੂੰ ਧੀ ’ਤੇ ਅਤੇ ਭਰਾ ਨੂੰ ਭੈਣ ਉੱਤੇ ਨਗਨ ਕਰਕੇ ਲਿਟਾ ਦੇਣਾ,
ਮਾਨਸਿਕ ਟਾਰਚਰ ਤਾਂ ਹੋ ਸਕਦਾ ਹੈ,
ਪਰ ਅੱਤਵਾਦ ਬਿਲਕੁਲ ਨਹੀਂ।
ਬਿਨਾ ਦੋਸ਼ ਸਾਬਤ ਹੋਣ ਤੋਂ
ਨੌਜੁਆਨਾਂ ਦੇ ਬੁੱਢੇ ਹੋ ਜਾਣ ਤੱਕ ਜ਼ੇਲ੍ਹਾਂ ਵਿਚ ਕੈਦ ਰੱਖਣਾ,
ਇਨਸਾਫ ਵਿਚ ਦੇਰੀ ਤਾਂ ਕਹੀ ਜਾ ਸਕਦੀ ਹੈ,
ਪਰ ਅੱਤਵਾਦ ਨਹੀਂ।
ਕਿਸੇ ਜੁਝਾਰੂ ਕੌਮ ਨੂੰ ਨਚਾਰ ਤੇ ਘਸਿਆਰੀ ਬਣਾ ਦੇਣਾ,
ਸੱਭਿਆਚਾਰਕ ਹਮਲਾ ਤਾਂ ਹੈ, ਅੱਤਵਾਦ ਨਹੀਂ।
ਤਾਂ ਫਿਰ ਅੱਤਵਾਦ ਕੀ ਹੈ?
ਅੱਤਵਾਦ ਹੈ,
ਆਪਣੇ ਹੱਕਾਂ ਲਈ ਤੁਹਾਡੇ ਹੱਥਾਂ ਦਾ ਉੱਠਣਾ,
ਭੰਗੜਾ ਪਾਉਣਾ ਅੱਤਵਾਦ ਨਹੀਂ
ਪਰਭੰਗੜਾ ਪਾਉਣ ਲਈ ਉੱਠੇ ਹੱਥਾਂ ਦੀਆਂ ਮੁੱਠੀਆ ਬਣਾਉਣੀਆ,
ਸ਼ਰੇਆਮ ਅੱਤਵਾਦ ਹੈ।
ਸਰਕਾਰੀ ਸ਼ਹਿ ਪ੍ਰਾਪਤ ਕਿਸੇ ਭੂਤਰੇ ਹੋਏ ਸਾਧ ਨੂੰ,
ਸ਼ਾਤਮਈ ਢੰਗ ਨਾਲ ਰੋਕਣ ਜਾਣਾ,
ਅੱਤਵਾਦ ਹੈ।
ਆਪਣੀ ਦੁਸ਼ਮਨ ਕੌਮ ਦੀਆਂ ਕੁੜੀਆਂ ਦੇ ਘਰ ਵਸਾਉਣੇ,
ਸ਼ਰਾਬ-ਦਾਜ ਤੇ ਹੋਰ ਸਮਾਜਿਕ ਬੁਰਾਈਆਂ ਬੰਦ ਕਰਵਾ ਦੇਣੀਆਂ,
ਅੱਤਵਾਦ ਨਹੀਂ ਤਾਂ ਹੋਰ ਕੀ ਹੈ?
ਅੱਤਵਾਦ ਹੁੰਦਾ ਹੈ,
ਮਾਰੂ ਹਥਿਆਰਾਂ ਨਾਲ ਲੈਸ ਲੱਖਾਂ ਦੀ ਗਿਣਤੀ ਵਾਲੀ ਫੌਜ ਨਾਲ
ਸਿਰਫ 60-70 ਬੰਦਿਆ ਵੱਲੋਂ ਟੱਕਰ ਲੈਣੀ।
ਪੁਲਸ ਟਾਰਚਰ ਰੂਮ ਵਿਚ,
ਪ੍ਰੈਸ ਨਾਲ ਮਾਸ ਸਾੜੇ ਜਾਣ ਬਾਅਦ ਵੀ,
‘ਧੰਨ ਗੁਰੂ ਨਾਨਕ’ ਕਹਿਣਾ, ਅੱਤਵਾਦ ਹੈ।
ਪੇਟ ਵਿਚ ਦੀ ਕਿੱਲਾ ਆਰ-ਪਾਰ ਕਰਵਾ ਲੈਣ ਬਾਅਦ ਵੀ,
ਵਾਹਿਗੁਰੂ………ਗੁਰੂ……ਗੁਰ……ਰੂ………,ਕਹਿਣਾ ਅੱਤਵਾਦ ਹੈ।
ਗਰਮ ਲੋਹੇ ਦੀਆਂ ਸਲਾਖਾਂ ਨਾਲ ਅੱਖਾਂ ਕੱਢੇ ਜਾਣ ਬਾਅਦ ਵੀ,
‘ਸੋਦਰੁ’ ਦਾ ਪਾਠ ਕਰਨਾ,ਅੱਤਵਾਦ ਹੈ।
ਥਾਂ-ਥਾਂ ਤੋਂ ਸਰੀਰ ਵੱਢੇ ਜਾਣ ਬਾਅਦ ਵੀ ਕਹਿਣਾ,
‘ਚੜ੍ਹਦੀ ਕਲਾ’ ਅੱਤਵਾਦ ਹੈ।
ਫਾਂਸੀ ਦੀ ਸਜਾ ਸੁਣ ਕੇ ਵੀ ਜੈਕਾਰੇ ਛੱਡਣੇ,ਤੇ ਕਹਿਣਾ,
“ਸਾਡੀ ਮੰਜ਼ਲ ਖਾਲਿਸਤਾਨ ਹੈ”ਅੱਤਵਾਦ ਹੈ।
ਤੇ……… ਅੱਤਵਾਦ ਹੈ………
ਵੇਦਾਂ ਦੀ ਥਾਂ ’ਤੇ ‘ਗੂਰੂ ਗ੍ਰੰਥ ਸਾਹਿਬ’ ਨੂੰ ਸਿਰ ਝੁਕਾਉਣਾ।
ਗੁਰਮੁਖੀ ਨੂੰ ਸੰਸਕ੍ਰਿਤ ਤੋਂ ਵੱਡਾ ਰੁਤਬਾ ਦੇਣਾ,
ਬਾਹਮਣ ਨੂੰ ਜਗਤ ਗੁਰੂ ਦੀ ਥਾਂ ‘ਜਗਤੁ ਕਾਸਾਈ” ਕਹਿਣਾ।
ਅਰਦਾਸ ਵਿਚ ‘ਰਾਜ ਕਰੇਗਾ ਖਾਲਸਾ’ ਦੁਹਰਾਉਣਾ।
ਗਾਂਧੀ ਦੀ ਥਾਂ ’ਤੇ ‘ਦਸਵੇਂ ਪਿਤਾ’ ਨੂੰ ਬਾਪੂ ਕਹਿਣਾ,
ਤੇ ਉਹਨਾਂ ਦੇ ਕਦਮਾਂ ‘ਤੇ ਚੱਲਣਾ।
ਇਹ ਸਭ ਹਕੂਮਤ ਦੀ ਨਜ਼ਰ ਵਿਚ ਅੱਤਵਾਦ ਹੈ,
ਹੁਣ ਫੈਸਲਾ ਤੁਸੀਂ ਕਰਨਾ ਹੈ……
‘ਅੱਤਵਾਦੀ’ ਬਣਨਾ ਹੈ ਜਾਂ ‘ਸੱਤਵਾਦੀ’
ਪਰ ਕੋਈ ਵੀ ਨਿਰਣਾ ਲੈਣ ਤੋਂ ਪਹਿਲਾਂ,ਚੇਤੇ ਰੱਖਿਓ,
ਅੱਜ ਲੋਕਾਈ ਨੂੰ,‘ਅੱਤਵਾਦੀਆਂ’ ਦੀ ਲੋੜ ਹੈ………

ਜਗਦੀਪ ਸਿੰਘ ਫਰੀਦਕੋਟ
 

pps309

Prime VIP
ਮੈਨੂ ਦਯੋ ਵਦਾਈਯਾ ਜੀ ਮੇਰਾ ਬਾਪ ਕਲਗਿਯਾ ਵਾਲਾ,
ਮੈਨੂ ਦਯੋ ਵਦਾਈਯਾ ਜੀ ਅੱਸੀ ਪੁੱਤਰ ਦਸ਼ਮੇਸ਼ ਪਿਤਾ ਦੇ .......
 
Top