ਅੱਜ ਹੀ ਕਰ ਲਈਏ ਦਿਲ ਦੀਆਂ ਬਾਤਾਂ

gurpreetpunjabishayar

dil apna punabi
ਅੱਜ ਹੀ ਕਰ ਲਈਏ
ਦਿਲ ਦੀਆਂ ਬਾਤਾਂ
ਸਮਾਂ ਫਿਰ ਮਿਲੇ ਨਾ ਮਿਲੇ।
ਬੁੱਝ ਜਾਵੇ ਨਾ ਕਿਤੇ
ਨੈਣਾਂ ਦੀ ਕਿਰਨ
ਖਾਮੋ਼ਸ਼ ਹੋ ਜਾਣ ਨਾ
ਹਮੇਸ਼ਾ ਲਈ ਹੀ ਹੋਠ।
ਮਹਿਕਦੇ ਇਸ ਮੌਸਮ ਚੌ
ਚੁੱਗ ਕੇ ਫੁੱਲ
ਸਾਹਾਂ ਵਿੱਚ ਭਰ ਲਈਏ
ਅਨੰਤ ਖਸ਼ਬੂ।
ਮੋਹ ਦੇ ਸਾਗਰ ਚ ਡੁੱਬ ਕੇ
ਸਨੇਹ ਦੀ ਉਜਲੀ ਪਤਲੀ
ਧਾਰ ਨਾਲ ਵਹਿ ਜਾਈਏ।
ਹਨੇਰੀਆਂ ਦੇ ਵਿੱਚ ਟੁੱਟ ਕੇ ਖਿਲਰਨ ਤੌਂ ਪਹਿਲਾਂ
ਕੋਈ ਮਜਬੂਤ ਬੰਧਨ
ਆਪਣੇ ਦੁਆਲੇ ਬਣਾ ਲਈਏ
ਜ਼ੁਲਮਾਂ ਦੇ ਹਜ਼ਾਰ ਰਾਵਣ ਵੀ
ਨਾ ਹਰ ਸਕਣ ਜਿਸਦੀ ਖੁਸ਼ਬੋਈ
ਆਉ ਆਪਣੇ ਇਮਾਨ ਨੂੰ
ਉਹ ਸੁੰਦਰ ਫੁੱਲ ਬਣਾ ਲਈਏ
ਸਮਾਂ ਫਿਰ ਮਿਲੇ ਨਾ ਮਿਲੇ
 
Top