ਅੱਜ ਰੁੱਸ ਗਿਆ ਮੇਰਾ ਕੋਈ ਖਾਸ ਏ

ਅੰਬਰ ਦੇ ਤਾਰੇ
ਤੇ ਪੰਛੀ ਸਾਰੇ
ਤੇਜ ਹਵਾਵਾਂ
ਇਹ ਸੁੰਨੀਆਂ ਹਾਹਵਾਂ
ਗੱਲਾਂ ਕਰਦੀਆ ਕਾਹਤੋਂ ਇਹ ਉਦਾਸ ਏ
ਅੱਜ ਰੁੱਸ ਗਿਆ ਮੇਰਾ ਕੋਈ ਖਾਸ ਏ

Amabar de taare
te Panshi Saare
Tej hawawan
eh sunnia rahavan
gallan kardian kahto eeh udaas ee
Ajj Rus Gea Mera Koi Khaas ee


ਲੱਭ ਲੱਭ ਥੱਕ ਗਈ ਹਾਂ ਕਿਤੋਂ ਵੀ ਨਾ ਲੱਭਦਾ
ਛਾਲੇ ਪੈਰੀਂ ਪੈ ਗਏ ਅਤੇ ਨੈਣੋਂ ਪਾਣੀ ਵਗਦਾ
ਇਹ ਕੱਲਾਪਣ , ਗਿਆ ਬਣ
ਓਹਦੇ ਮਿਲਣੇ ਦੀ ਪਿਆਸ ਏ
ਅੱਜ ਰੁੱਸ ਗਿਆ ਮੇਰਾ ਕੋਈ ਖਾਸ ਏ

Labh Labh Thak gai han kito v na labhda
chaale pairin pai gaye atte naino pani vagda
eh ekklapn, gea ban
ohde milne di payas ee
Ajj Rus Gea Mera Koi Khaas ee

singh kulwinder
 
Top