ਅੱਜ ਮੈੱਥੋ ਮੌਤ ਵੀ ਡਰ ਗਈ

ਅੱਜ ਮੈੱਥੋ ਮੌਤ ਵੀ ਡਰ ਗਈ ਕਈ ਵਾਰੀ ਆਈ ਬੜੀ ਵਾਹ ਲਾਈ
ਪਰ ਮੇਰੇ ਅੱਗੇ ਹਰ ਗਈ
ਅੱਜ ਮੈੱਥੋ ਮੌਤ ਵੀ ਡਰ ਗਈ



ਰੌ ਪਈ ਮੇਰੇ ਅੱਗੇ ਕਹਿਦੀ ਸੌਹ ਤੇਰੀ ਲੱਗੇ
ਮੇਰੇ ਅੱਗੇ ਸਾਰੇ ਸਿਰ ਚਕੁੱਦੇ
ਪਰ ਮੈ ਸਿਰ ਚੁਕਾਅ ਦਿੰਦੀ ਅੱਗੇ ਤੇਰੇ ਜੱਗੇ
ਉਹਦੀ ਜਿੰਦ ਸੱਚੀ ਯਾਰੋ ਪਾਣੀ ਵਾਗ ਠਰ ਗਈ
ਅੱਜ ਮੈੱਥੋ ਮੌਤ ਵੀ ਡਰ ਗਈ



ਉਹਨੂੰ ਬੜਾ ਮਾਨ ਸੀ ਸੱਚੀ ਗੱਲ ਉਹਦੇ ਹੱਥ ਤਾ ਸਾਰੇ ਜੱਗ ਦੀ ਜਾਨ ਸੀ
ਪਰ ਭੱਜਦੀਆ ਨੂੰ ਤਾਂ ਇੱਕੋ ਜਹੇ ਵਾਹਨ ਸੀ ਬੱਸ ਇਕ ਗੱਲ ਮਾੜੀ ਲੱਗੀ ਉਹਦੀ
ਜੋ ਆਪਣੇ ਆਪ ਤੇ ਕਮੰਡ ਜਹਿਆ ਕਰ ਗਈ
ਅੱਜ ਮੈੱਥੋ ਮੌਤ ਵੀ ਡਰ ਗਈ


ਪਿਆਰ ਨਾਲ ਕਹਿਦੀ ਉਹਦੇ ਨਾਲ ਤੋਰ ਪੈਣਾਂ ਸੀ
ਹਰ ਵਾਰੀ ਆ ਕੇ ਕਹਿੰਦੀ ਮੈਂਨੂੰ ਟੁੱਟ ਪੈਣਾਂ ਸੀ
ਕਰਕੇ ਦਲੇਰੀ ਰੂਹ ਮੇਰੀ ਨਾਲ ਉਹਦੇ ਲੜ ਪਈ
ਅੱਜ ਮੈੱਥੋ ਮੌਤ ਵੀ ਡਰ ਗਈ



ਇਕ ਗੱਲ ਪੁੱਛੀ ਮੈ ਉਸ ਨੂੰ ਦੱਸ ਮੇਰੀ ਕਾਹਤੋ ਵੈਰੀ ਏ
ਕਹਿਣ ਲੱਗੀ ਸੋਨੂੰ ਸ਼ਾਹ ਏ ਗੱਲ ਬੜੀ ਗੇਰੀ ਏ
ਜਾਦੀ ਜਾਦੀ ਕੇਹ ਗਈ ਮੈ ਤੇਰੇ ਉੱਤੇ ਮਰ ਗਈ
ਅੱਜ ਮੈੱਥੋ ਮੌਤ ਵੀ ਡਰ ਗਈ ...... ਸੋਨੂੰ ਸ਼ਾਹ ਦਰਦੀ
 
Top