UNP

ਅੱਖੀਆਂ ਦੀ ਝੀਲ

Go Back   UNP > Poetry > Punjabi Poetry

UNP Register

 

 
Old 27-Nov-2014
R.B.Sohal
 
ਅੱਖੀਆਂ ਦੀ ਝੀਲ


ਅੱਖੀਆਂ ਦੀ ਝੀਲ ਚ, ਕਿਨਾਰੇ ਲਭਦੇ ਹੋ i
ਜਿੰਦਗੀ ਦੀ ਜੰਗ ਲਈ, ਸਹਾਰੇ ਲਭਦੇ ਹੋ i

ਵੱਢ਼ ਦਿੱਤਾ ਰੱਸਾ ਹੱਥੀਂ, ਪਿਆਰ ਵਾਲਾ ਆਪੇ,
ਹੁਣ ਤੁਸੀਂ ਪੀਂਘ ਦੇ, ਹੁਲਾਰੇ ਲਭਦੇ ਹੋ i

ਤੁਰੇ ਨਹੀਂ ਨਾਲ ਲੈ ਕੇ, ਰਾਹਗੀਰ ਨੂੰ ਵੀ,
ਰਾਹ ਵਿਚ ਮਿਲੇ ਜੋ, ਇਸ਼ਾਰੇ ਲਭਦੇ ਹੋ i

ਖੂਨੀਆਂ ਦੇ ਨਾਲ ਸਧਾ, ਭਾਈਵਾਲ ਰਹੇ,
ਖੰਜਰ ਛੁਪਾ ਕੇ, ਹਤਿਆਰੇ ਲਭਦੇ ਹੋ i

ਰਾਹਾਂ ਵਿਚ ਡਿਗ ਕੇ, ਨਾ ਉਠਣਾ ਹੀ ਸਿਖੇ,
ਸਬਰਾਂ ਦੇ ਪੈਂਡੇ ਤੁਸੀਂ, ਹਾਰੇ ਲਭਦੇ ਹੋ i

ਅੱਖੀਂਆਂ ਚੋਂ ਕੇਰ ਦਿੱਤੇ, ਪਿਆਰ ਵਾਲੇ ਮੋਤੀ,
ਫੋਲ ਫੋਲ ਮਿੱਟੀ ਉਹ, ਸਿਤਾਰੇ ਲਭਦੇ ਹੋ i

ਅਜਲਾਂ ਤੋਂ ਜਿੱਤ ਸਧਾ, ਵਫ਼ਾ ਦੀ ਹੀ ਹੋਈ,
ਯਾਰ ਲਈ ਸੋਹਲ ਝੂਠੇ, ਲਾਰੇ ਲਭਦੇ ਹੋ i

ਆਰ.ਬੀ.ਸੋਹਲ

 
Old 27-Nov-2014
~Kamaldeep Kaur~
 
Re: ਅੱਖੀਆਂ ਦੀ ਝੀਲ

Boht khoob as usual....

 
Old 27-Nov-2014
R.B.Sohal
 
Re: ਅੱਖੀਆਂ ਦੀ ਝੀਲ

ਬਹੁੱਤ ਮਿਹਰਬਾਨੀ ਕਮਲਦੀਪ ਜੀ

 
Old 28-Nov-2014
karan.virk49
 
Re: ਅੱਖੀਆਂ ਦੀ ਝੀਲ

kaimm

 
Old 29-Nov-2014
R.B.Sohal
 
Re: ਅੱਖੀਆਂ ਦੀ ਝੀਲ

Originally Posted by karan.virk49 View Post
kaimm
ਬਹੁੱਤ ਸ਼ੁਕਰੀਆ ਕਰਨਦੀਪ ਜੀ

 
Old 11-Dec-2014
Sukhmeet_Kaur
 
Re: ਅੱਖੀਆਂ ਦੀ ਝੀਲ

att

Post New Thread  Reply

« ਦੇਸ ਪੰਜਾਬ ਦੇ ਹਿੱਸੇ ਆਈਆਂ | ਧੁੱਪ ਮੁਬਾਰਕ ਤੈਨੂੰ ਤੇਰੀ, ਚੁੱਪ ਮੁਬਾਰਕ ਮੈਨੂੰ  »
X
Quick Register
User Name:
Email:
Human Verification


UNP