ਅੱਖਾਂ ਰੋਦੀਆਂ ਨੇ ਤੇਰੀ ਉਹ ਕਿਤਾਬ ਦੇਖ ਕੇ

gurpreetpunjabishayar

dil apna punabi
ਅੱਖਾਂ ਰੋਦੀਆਂ ਨੇ ਤੇਰੀ ਉਹ ਕਿਤਾਬ ਦੇਖ ਕੇ ਨੀ ਜਿਹੜੀ ਮੰਗੀ ਸੀ ਮੈਂ ਤੇਰੇ ਤੋਂ ਉਧਾਰੀ
ਜੀਹਦੀ ਵਜਾ ਨਾਲ ਸਾਡੀ ਜਿੰਦਗੀ ਆਈ ਨੀ ਤੂੰ ਆਉਣ ਨਾਲ ਤੇਰੇ ਜਿੰਦ ਲੱਗੀ ਪਿਆਰੀ
ਭਾਂਵੇ ਤੇਰੇ ਵੱਲੋ ਕੱਚਾ ਜਿਹਾ ਸੀ ਪਿਆਰ, ਉਹਦੇ ਪਿੱਛੇ ਅਸੀਂ ਜਿੰਦਗੀ ਗੁਆਈ
ਜਿਹੜੀਆਂ ਥਾਵਾਂ ਤੇ ਕੱਲੇ ਬੈਠ ਬੈਠ ਰੋਈਏ, ਸੱਚੇ ਪਿਆਰ ਦੀ ਐ ਭਰਦੀ ਗੁਆਹੀ
ਪੁੱਛ ਚੰਨ ਤਾਰਿਆਂ ਤੋਂ, ਰੁੱਖਾਂ ਉਹਨਾਂ ਸਾਰਿਆਂ ਤੋਂ, ਜਿੰਨਾ ਥੱਲੇ ਰਾਤਾਂ ਮੈਂ ਗੁਜਾਰੀਆਂ
ਤੂੰ ਵੀ ਕਦੇ ਯਾਦ ਕਰ ਉਹੀ ਇਹ ਜਗਾ ਜਿੱਥੇ ਗੱਲਾਂ ਅਸੀਂ ਕੀਤੀਆਂ ਪਿਆਰੀਆਂ
ਫਰਕ ਐ ਐਨਾਂ ਤੁਸੀਂ ਭੁੱਲ ਗਏ ਓ ਸਭ, ਪਰ ਸਾਥੋਂ ਨਹੀਓਂ ਜਾਂਦੀ ਤੂੰ ਭੁਲਾਈ
ਜਿਹੜੀਆਂ ਥਾਵਾਂ ਤੇ ਕੱਲੇ ਬੈਠ ਬੈਠ ਰੋਈਏ, ਸੱਚੇ ਪਿਆਰ ਦੀ ਐ ਭਰਦੀ ਗੁਆਹੀ
 
Top