UNP

ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ

Go Back   UNP > Poetry > Punjabi Poetry

UNP Register

 

 
Old 19-Oct-2014
R.B.Sohal
 
ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ

ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ
ਲਿਆ ਜਿਨ੍ਹਾ ਨੂੰ ਵਿੱਚ ਵਸਾ ਅੱਖਾਂ

ਜਦੋਂ ਤੀਰ ਨਜ਼ਰ ਦਾ ਛੱਡ ਦੇਵਣ
ਓਸ ਪਲ ਹੀ ਲੈਂਦੀਆਂ ਭਰਮਾ ਅੱਖਾਂ

ਵਿਹੰਦਿਆਂ ਅੱਜ ਇਹ ਚਾਰ ਹੋਈਆਂ
ਕਿੰਝ ਦਿਲਬਰ ਤੋਂ ਲਵਾਂ ਚੁਰਾ ਅੱਖਾਂ

ਅਦਬ ਨਾਲ ਕਦੀ ਇਹ ਝੁਕ ਜਾਵਣ
ਕਦੀ ਵੇਖ ਕੇ ਰਹਿੰਦੀਆਂ ਸ਼ਰਮਾ ਅੱਖਾਂ

ਜ਼ਬਾਨੋਂ ਕੁਝ ਨ੍ਹੀ ਜਦੋਂ ਕਹਿ ਹੁੰਦਾ
ਦੇਣ ਨਜ਼ਰਾਂ ਤੋਂ ਫਿਰ ਇਹ ਸੁਣਾ ਅੱਖਾਂ

ਇੱਕ ਪੱਲ ਵਿਛੋੜਾ ਸਹਿੰਦੀਆਂ ਨਾ
ਦਿਲਬਰ ਦੀ ਤੱਕਣ ਸਦਾ ਰਾਹ ਅੱਖਾਂ

ਦਿਲ ਭਾਰਾ ਸੱਜਣ ਜਦੋਂ ਦੂਰ ਹੋਵੇ
ਲੈਂਣ ਯਾਦਾਂ ਵਿਚ ਹੰਝੂ ਵਹਾ ਅੱਖਾਂ

ਜਦ ਦੀਆਂ ਸੋਹਲ ਇਹ ਲੱਗੀਆਂ ਨੇ
ਉਸ ਦਿਨ ਤੋਂ ਵੇਖੀਆਂ ਨਾ ਲਾ ਅੱਖਾਂ

ਆਰ.ਬੀ.ਸੋਹਲ

 
Old 20-Oct-2014
userid97899
 
Re: ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ

wah ji

 
Old 20-Oct-2014
R.B.Sohal
 
Re: ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ

Originally Posted by [nagra] View Post
wah ji
ਬਹੁੱਤ ਸ਼ੁਕਰੀਆ ਨਾਗਰਾ ਜੀ

 
Old 24-Oct-2014
Sukhmeet_Kaur
 
Re: ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ

tfs

 
Old 25-Oct-2014
R.B.Sohal
 
Re: ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ

Originally Posted by sukhmeet_kaur View Post
tfs

ਬਹੁੱਤ ਮਿਹਰਬਾਨੀ ਸੁਖਮੀਤ ਜੀ

Post New Thread  Reply

« ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ | sachi sada koi jorr na »
X
Quick Register
User Name:
Email:
Human Verification


UNP