ਅੱਖਾਂ

ਤੈਨੂੰ ਰੋ ਰੋ ਅੱਖਾਂ ਪੱਕ ਜਾਣੀਆਂ,
ਤੇ ਟੁੱਕ ਟੁੱਕ ਕੋਰਾਂ ਸੱਜਣਾਂ,,
ਮੈਨੂੰ ਰਾਤਾਂ ਵਾਲੀ ਭੱਠੀ ਝੌਂਕ ਸੁੱਟਿਆ ਸੋਚਾਂ ਦੇ ਚਕੋਰਾਂ ਸੱਜਣਾਂ;
ਛੱਪੜਾਂ ਦੇ ਪਾਣੀ ਵਾਂਗ ਹੋ ਗਈਆਂ,
ਸਮੇਂ ਦੀਆਂ ਤੋਰਾਂ ਸੱਜਣਾਂ,
ਉੱਚੇ-ਪੁੱਲਾਂ ਦੇ ਧਲਾਕੇ ਬਣ ਰਿੱਝਣਾਂ ਯਾਦਾਂ ਦੇਆਂ ਸ਼ੋਰਾਂ ਸੱਜਣਾਂ,

ਲੋਕੀਂ ਰੱਖਦੇ ਨੇ ਦਿਲਾਂ ਵਿੱਚ ਛਵ਼ੀਆਂ,
ਤੇ ਬੁੱਲਾਂ ਤੇ ਨਹੋਰਾਂ ਸੱਜਣਾਂ,
ਮੇਰੇ ਕਾਲਜ਼ੇ, ਪਪੀਹਾ ਬਣ ਬੋਲਦਾ, ਦੁੱਖਾਂ ਦਾ ਢੰਡੋਰਾ ਸੱਜਣਾਂ;

ਫਾਹੇ ਬਣ, ਗਲੇ ਵਿੱਚ ਪੈ ਗਈਆਂ,
ਪਿਆਰ ਦੀਆਂ ਡੋਰਾਂ ਸੱਜਣਾਂ,
ਮੈਨੂੰ ਕੱਟ ਚੁੱਕੀ ਗੁੱਡੀ ਵਾਂਗ ਲੁੱਟਣਾਂ, ਨਜ਼ਰਾਂ ਦੇ ਚੋਰਾਂ ਸੱਜਣਾਂ;

ਵਲੈਤ ਦੇ ਫੁਹਾਰੇ ਬਣ ਫੁੱਟਣਾਂ,
ਹੁਸਨਾਂ ਦੇ ਬੋਰਾਂ ਸੱਜਣਾਂ,
ਸਮੁੰਦਰਾਂ ਦੇ ਪਰੇ਼ ਕਿੰਝ ਪੁੱਗਣਾਂ, ਵਾਹੀ ਦਿਆਂ ਜੋਰਾਂ ਸੱਜਣਾਂ;

ਖੱਤਾਂ ਤੋਂ ਸਿਆਹੀਆਂ ਸਭੇ ਲਾਹੀਆਂ,
ਹੰਝੂਆਂ ਦੇ ਖੋਰਾਂ ਸੱਜਣਾਂ,
ਪੈਣਾਂ ਚੁਗਣਾਂ ਪੰਜਾਬੀ ਦਿਆਂ ਅੱਖਰਾਂ ਬਣ ਬਣ ਮੋਰਾਂ ਸੱਜਣਾਂ;

………………..
 
Top