ਅੰਬੀਆ ਨੂੰ

bhandohal

Well-known member
ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ,
ਪੈਂੜਾਂ ਤੇਰੀਆਂ ਤੀਕ ਦੂਰ ਦੂਰ ਡਿੱਗੇ ਮੇਰੇ ਪੱਤੇ,
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣਕੇ,
ਪਿਆ ਅੰਬੀਆ ਨੂੰ ਬੂਰ ਸੀ ਕਿ ਕੋਇਲ ਕੂਕ ਪਈ,
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣਕੇ,
ਕਦੇ ਬੰਦਿਆਂ ਦੇ ਵਾਂਗੂੰ ਸਾਨੂੰ ਮਿਲਿਆ ਵੀ ਕਰ,
ਐਂਵੇ ਲੰਘ ਜਾਨਾ ਪਾਣੀਂ ਕਦੇ ਵਾਅ ਬਣਕੇ,
ਜਦੋਂ ਮਿਲਿਆ ਸੀ ਹਾਣਦਾ ਸੀ ਸਾਂਵਲਾ ਜਿਹਾ,
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣਕੇ,

:brb

by thoda bai param :bony
 
Top