ਅਹਿਸਾਸ

balbir dhiman

Balbir Dhiman
ਸੋਹਣੀ ਲੱਗਦੀ ਬੜੀ
ਜਿਵੇਂ ਤਸਵੀਰ ਹੈ ਜੜੀ
ਜਾਪਦਾ ਚਨਾਬ ਉਤੇ
ਹੋਵੇ ਮੁਦਤਾਂ ਤੋਂ ਖੜੀ
ਕਾਲੀਆਂ ਘਟਾਵਾਂ ਛਾਉਣ ਜਦੋਂ ਜੁਲਫਾਂ ਸੰਵਾਰੇ
ਨੀਲੇ ਨੈਣਾ ਦੀ ਨਜਰ ਕੋਈ ਕਰਦੀ ਇਸ਼ਾਰੇ
ਗੋਰੇ ਮੁਖੜੇ ਤੋਂ ਓਹਦੇ
ਨਜ਼ਰ ਹਟੇ ਨਾ ਘੜੀ
ਜਾਪਦਾ ਚਨਾਬ ਉਤੇ
ਹੋਵੇ ਮੁਦਤਾਂ ਤੋਂ ਖੜੀ
ਸੋਹਣੀ .............
ਪਰੀਆਂ ਦੀ ਰਾਣੀ ਜਾਪੇ ਕੋਈ ਅਰਸ਼ਾਂ ਤੋ ਆਈ
ਉੜੇ ਰੂਪ ਵਿਚ ਵਸੀ ਹੋਵੇ ਜਿਵੇਂ ਸਾਰੀ ਖੁਦਾਈ
ਸਾਰੇ ਜੱਗ ਦੀ ਖੁਦਾਈ
ਉਹਦੇ ਨੈਣਾਂ ਚੋਂ ਪੜੀ
ਜਾਪਦਾ ਚਨਾਬ ਉਤੇ
ਹੋਵੇ ਮੁਦਤਾਂ ਤੋਂ ਖੜੀ
ਸੋਹਣੀ .............
ਉਦੋਂ ਕੱਚਾ ਘੜਾ ਤੇ ਅੱਜ ਕੱਚੀ ਓਹ ਤਸਵੀਰ ਹੈ
ਮਹੀਂਵਾਲ ਦੇ ਵਿਛੜਨ ਦਾ ਨੈਣਾ ਵਿਚ ਨੀਰ ਹੈ
ਮੈਨੂੰ ਲੱਗਿਆ ਜਿਵੇਂ
ਲੱਗੀ ਹੰਝੂਆਂ ਦੀ ਝੜੀ
ਜਾਪਦਾ ਚਨਾਬ ਉਤੇ
ਹੋਵੇ ਮੁਦਤਾਂ ਤੋਂ ਖੜੀ
ਸੋਹਣੀ ..........
ਚਿਰਾਂ ਮਗਰੋਂ ਅੱਜ ਮੇਰੇ ਓਹ ਸਾਹਮਣੇ ਆ ਖਲੋਈ
ਪਾਕ ਮੋਹਬਤਾਂ ਦੀ ਮੈਨੂੰ ਦੇ ਗਈ ਨਿਸ਼ਾਨੀ ਕੋਈ
ਅੱਖ ਜਦੋਂ ਮੇਰੀ ਖੁਲੀ
ਅਹਿਸਾਸ ਹੋਵੇ ਘੜੀ ਮੁੜੀ
ਜਾਪਦਾ ਚਨਾਬ ਉਤੇ
ਹੋਵੇ ਮੁਦਤਾਂ ਤੋਂ ਖੜੀ
ਸੋਹਣੀ ਲੱਗਦੀ ਬੜੀ
ਜਿਵੇਂ ਤਸਵੀਰ....
 
Top