UNP

ਅਸੀਂ ਲੱਗੇ ਦਰਦ ਸੁਣਾਨ ਵੇ

Go Back   UNP > Poetry > Punjabi Poetry

UNP Register

 

 
Old 08-Aug-2010
Saini Sa'aB
 
ਅਸੀਂ ਲੱਗੇ ਦਰਦ ਸੁਣਾਨ ਵੇ

ਸੁਣਿਓ ਐ ਦੁਨੀਆਂ ਵਾਲਿਓ, ਅਸੀਂ ਲੱਗੇ ਦਰਦ ਸੁਣਾਨ ਵੇ
ਸਾਵੀ ਧਰਤ ਪੰਜਾਬ ਦੀ, ਚੜ੍ਹ ਆਏ ਅੱਜ ਸ਼ੈਤਾਨ ਵੇ

ਕੀਤੀ ਇੰਤਹਾ ਗੰਗੂਆਂ, ਲੱਗਾ ਵੇਖਣ ਕੁੱਲ ਜਹਾਨ ਵੇ
ਚਿਹਰੇ ਬਦਲੇ ਬਾਬਰਾਂ, ਅੱਜ ਹਲ਼ਕਿਆ ਹਿੰਦੁਸਤਾਨ ਵੇ

ਇਹ ਚੱਲੇ ਚਾਂਦਨੀ ਚੌਂਕ ਤੋਂ, ਆਏ ਮੋੜਨ ਅੱਜ ਅਹਿਸਾਨ ਵੇ
ਉਥੇ ਭੁੱਲੀ ਪਰਉਪਕਾਰ ਨੂੰ, ਇਕ ਬੈਠੀ ਤਖ਼ਤ ਰਕਾਨ ਵੇ

ਤੇਗ ਬਹਾਦਰ ਗੁਰੂ ਦਾ, ਵੇਖ ਕਰਦੇ ਅੱਜ ਸਨਮਾਨ ਵੇ
ਜਿਸ ਘਰ ਹੈ ਸਾਂਝੀਵਾਲਤਾ, ਲੱਗੇ ਤੋਪਾਂ ਨਾਲ ਉਡਾਨ ਵੇ

ਸਾਡੇ ਹਰਿਮੰਦਰ ਦੀ ਹਿੱਕ ਤੇ, ਅੱਜ ਗੋਲ਼ੇ ਦਾਗੇ ਜਾਣ ਵੇ
ਅੱਜ ਵੇਖੋ ਤਖਤ ਅਕਾਲ ਨਾ, ਲੱਗਾ ਲਾਲ ਕਿਲਾ ਟਕਰਾਣ ਵੇ.. .. .. ..

 
Old 08-Aug-2010
THE GODFATHER
 
Re: ਅਸੀਂ ਲੱਗੇ ਦਰਦ ਸੁਣਾਨ ਵੇ

beautifully expressed the saga...

 
Old 08-Aug-2010
jaswindersinghbaidwan
 
Re: ਅਸੀਂ ਲੱਗੇ ਦਰਦ ਸੁਣਾਨ ਵੇ

kyaa baat hai..

Post New Thread  Reply

« ਰੁਮਾਲ ਗਿੱਲੇ ਕਰ-ਕਰ ਲਿਆਵੇ | ਉਦੋਂ ਦਿਨ ਹੋਰ ਹੁੰਦੇ ਸੀ(ਹਰਜਿੰਦਰ ਬੱਲ) »
X
Quick Register
User Name:
Email:
Human Verification


UNP