UNP

ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ

Go Back   UNP > Poetry > Punjabi Poetry

UNP Register

Old 14-Jan-2011
~Guri_Gholia~
 
Arrow ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ

ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ, ਹੁਣ ਤੈਥੋਂ ਉੱਪਰ ਅਖਵਾਂਉਂਦੇ ਹਾਂ,
ਇਨਸਾਨ ਤਾਂ ਬਣਿਆ ਜਾਂਦਾ ਨਹੀ,ਪਰ ਬਣਨਾ ਖੁਦਾ ਚਾਹੁੰਦੇ ਹਾਂ.

ਨਾਰੀ ਨੂੰ ਸੀ ਸਨਮਾਨ ਦਵਾਇਆ,ਬਾਬੇ ਨਾਨਕ ਜੇਹੇ ਪੀਰਾਂ ਨੇ,
ਸਿਰ ਤੋਂ ਚੁੰਨੀਆਂ ਲਾਹ ਕੇ ਅਸੀਂ ਅੱਜ ਕੀਤੀਆਂ ਲੀਰਾਂ ਲੀਰਾਂ ਨੇ,
ਇਜ਼ੱਤ ਜੋ ਸੀ ਪਿਆਰੀ ਜਾਨੋਂ,ਅੱਜ ਮਿਟੀ ਪਏ ਮਿਲਾਉਂਦੇ ਹਾਂ,
ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ, ਹੁਣ ਤੈਥੋਂ ਉੱਪਰ ਅਖਵਾਂਉਂਦੇ ਹਾਂ,

ਜੋ ਵੀ ਕੁਝ ਚੱਜ ਦਾ ਸੀ,ਅਸੀਂ ਫ਼ੈਸ਼ਨ ਦੀ ਲੋਰ ਵਿੱਚ ਭੁੱਲ ਗਏ,
ਨਗਰੀ ਤੇਰੀ ਤੇ ਹੁਣ ਸਾਡੀ ਕਾਲੀ ਸੋਚ ਦੇ ਝੱਖੜ ਝੁੱਲ ਗਏ,
ਅਣਜੰਮੀਆਂ ਧੀਆਂ ਨੂੰ ਹੁਣ ਅਸੀਂ,ਕੁੱਖ ਵਿੱਚ ਮਾਰ ਮੁਕਾਉਂਦੇ ਹਾਂ,
ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ, ਹੁਣ ਤੈਥੋਂ ਉੱਪਰ ਅਖਵਾਂਉਂਦੇ ਹਾਂ,

ਹੀਰ,ਸਾਹਿਬਾਂ ਦੇ ਕਿੱਸਿਆਂ ਵਿੱਚ ਵੀ ਬੱਸ, ਬਦਨਾਮ ਹੈ ਕੀਤਾ ਨਾਰੀ ਨੂੰ,
ਬਸ ਪਟੋਲਾ,ਮਸ਼ੂਕ,ਪੁਰਜਾ ਦਸਦੇ,ਅੱਗ ਲੱਗ ਜਏ ਐਸੀ ਗੀਤਕਾਰੀ ਨੂੰ,
ਜਿਸ ਨਾਰੀ ਨੇ ਸਾਨੂੰ ਜਨਮ ਦਿੱਤਾ, ਚੰਗਾ ਓਨਾ ਦਾ ਮੁੱਲ ਪਾਉਂਦੇ ਹਾਂ,
ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ, ਹੁਣ ਤੈਥੋਂ ਉੱਪਰ ਅਖਵਾਂਉਂਦੇ ਹਾਂ,

ਕਾਲਜਾਂ,ਸਕੂਲਾਂ ਵਿੱਚ ਹੁਣ ਅਸੀ,ਬੱਸ ਪਾਠ ਲੱਚਰਤਾ ਦਾ ਪੜ੍ਹਦੇ ਹਾਂ,
ਕਿੰਜ ਖੋਹੀਏ ਹੱਕ ਕਿਸੇ ਦਾ, ਇਹ ਪੁਠੀਆਂ ਸਕੀਮਾਂ ਘੜ੍ਹਦੇ ਹਾਂ,
ਪੈਸੇ ਦੀ ਭੁਖ ਵਿੱਚ ਅਸੀ,ਨੁੰਹ ਨੂੰ ਦਾਜ ਦੀ ਬਲੀ ਚੜਾਉਂਦੇ ਹਾਂ,
ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ, ਹੁਣ ਤੈਥੋਂ ਉੱਪਰ ਅਖਵਾਂਉਂਦੇ ਹਾਂ,

ਮਾਂ-ਪਿਓ ਆਪਣੇ ਨੂੰ ਮੱਥਾ ਟੇਕੇ, ਹੋ ਚੱਲੀ ਬੜੀ ਦੇਰ ਸਾਨੂੰ,
ਅਸੀਂ ਜਿਉਂਦੇ ਕਾਲੀਆਂ ਰਾਤਾਂ ਵਿੱਚ, ਚੰਗੀ ਲਗਦੀ ਨਹੀਂ ਸਵੇਰ ਸਾਨੂੰ,
ਮਾਂ ਆਪਣੀ ਦੀ ਨਾ ਕਦਰ ਸਾਨੂੰ,ਉਂਜ ਰਾਖੇ ਮਾਂ-ਬੋਲੀ ਦੇ ਅਖਵਾਉਂਦੇ ਹਾਂ,
ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ, ਹੁਣ ਤੈਥੋਂ ਉੱਪਰ ਅਖਵਾਂਉਂਦੇ ਹਾਂ,

ਇੱਕ ਨਸ਼ਾ ਬੱਸ ਸਾਨੂੰ ਕੁਰਸੀ ਦਾ,ਹੋਰ ਕੁੱਝ ਨਜਰੀਂ ਪੈਂਦਾ ਨਾ,
ਦੌਲਤ-ਸ਼ੌਹਰਤ ਬਸ ਚੇਤੇ ਸਾਨੂੰ,ਨਾਂ ਤੇਰਾ ਚੇਤੇ ਰਹਿੰਦਾ ਨਾ,
ਮਤਲਬ ਆਪਣੇ ਲਈ ਅਸੀਂ,ਪਿੱਠ ਯਾਰਾਂ ਦੀ ਤੇ ਛੁਰੇ ਚਲਾਉਂਦੇ ਹਾਂ,
ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ, ਹੁਣ ਤੈਥੋਂ ਉੱਪਰ ਅਖਵਾਂਉਂਦੇ ਹਾਂ,

ਸੱਭ ਕੁੱਝ ਹਾਸਿਲ ਕਰਕੇ ਵੀ,ਕਿਓਂ ਦਿਲ ਨੂੰ ਆਊਂਦਾ ਕਰਾਰ ਨਹੀਂ,
ਰਿਸ਼ਤੇ-ਨਾਤੇ ਸਭ ਬਸ ਨਾਂ ਦੇ ਨੇ,ਹੁਣ ਪਹਿਲਾਂ ਵਰਗਾ ਪਿਆਰ ਨਹੀਂ,
ਹੁਣ ਪੱਖ ਸੱਚ ਦਾ ਪੂਰਨ ਤੋਂ "ਢੀਂਡਸਾ",ਕਿਓਂ ਅਸੀ ਘਬਰਾਉਂਦੇ ਹਾਂ.
ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ, ਹੁਣ ਤੈਥੋਂ ਉੱਪਰ ਅਖਵਾਂਉਂਦੇ ਹਾਂ,
ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ, ਹੁਣ ਤੈਥੋਂ ਉੱਪਰ ਅਖਵਾਂਉਂਦੇ ਹਾਂ,

.
by manpreet dhindsa

Old 14-Jan-2011
pps309
 
Re: ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ

bohat wadia....

Old 14-Jan-2011
Saini Sa'aB
 
Re: ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ

nice one

Old 14-Jan-2011
~Guri_Gholia~
 
Re: ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ

ju bellcome saini bai

pps ji dhanbaad thuada b bhala sara

Old 14-Jan-2011
jaswindersinghbaidwan
 
Re: ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ

laajawab...

Old 14-Jan-2011
AashakPuria
 
Re: ਅਸੀਂ ਬੰਦੇ ਰੱਬਾ ਮਸ਼ੀਨੀ ਯੁਗ ਦੇ

goooooooood

Post New Thread  Reply

« Save the girl child | ਪੁੱਤ ਜੰਮੇ ਤਾ ਜਸ਼ਨ ਮਨਾਇਆ ਜਾਦਾ, »
X
Quick Register
User Name:
Email:
Human Verification

UNP