ਅਸਾਂ ਤਕਵਾ ਲੈ ਕੇ ਇਸ਼ਕ ਦਾ

ਇਹ ਸ਼ੇਅਰ ਕਿਸੇ ਪੁਰਾਤਣ ਕਵੀ ਨੇ ਲਿਖਿਆ
ਇਹ ਗੁਰਮੁਖੀ ਵਿਚ ਹੈ ਇਹਨੂੰ ਕੋਈ ਕੋਈ ਸਮਝ ਸਕਦਾ
ਦੋਸਤੋ ਇਹਦੇ ਅਰਥ ਤੁਸੀ ਆਪ ਕਰ ਲੋ

ਤੂੰ ਤੁਰਿਓ ਸੂਰਜ ਅਸਤਿਆ
ਕੋਈ ਗਿਆ ਹਨੇਰਾ ਡੋਲ੍ਹ

ਅਸਾਂ ਤਕਵਾ ਲੈ ਕੇ ਇਸ਼ਕ ਦਾ
ਕੁੱਲ ਕਾਲਖ ਦਿੱਤੀ ਫੋਲ

ਅਸਾਂ ਦੀਵੇ ਬਾਲੀ ਚਾਨਣੀ
ਵਿੱਚ ਘਉਂ ਕੇ ਮਹਿਕਾ ਸੋਲ਼੍ਹ

ਅਸਾਂ ਲੂੰ ਲੂੰ ਗੀਤ ਜਗਾਇਆ
ਜਿਦ੍ਹੇ ਕਿਸਮਤ ਵਰਗੇ ਬੋਲ

ਔਹ ਤਾਰੇ ਸਾਡੀ ਮੁੱਠ ਵਿਚ
ਅਹਿ ਦੀਵੇ ਸਾਡੀ ਝੋਲ

ਕੁੱਲ ਕਿਸਮਤ ਸਾਡੇ ਵੱਲ ਵੇ
ਇੱਕ ਤੂੰ ਨਾ ਸਾਡੇ ਕੋਲ
 
Top