ਅਸਥਾਈ

ਇਥੇ ਸਭ ਕੁਝ ਅਸਥਾਈ ਹੈ,
ਜਿਸ ਨਾਲ ਅੱਜ ਸਾਸਰੀ-ਕਾਲ ਹੈ ,
ਉਸ ਨਾਲ ਕੱਲ ਨੂੰ ਹੋ ਸਕਦੀ ਹੱਥੋ-ਪਾਈ ਹੈ,
ਕਿਉਂਕਿ ਇਥੇ ਸਭ ਕੁੱਝ ਅਸਾਥਾਈ ਹੈ।
ਜਿਹੜਾ ਦੁਨੀਆ 'ਤੇ ਆਇਆ,
ਉਸਨੇ ਇਕ ਨਾ ਇਕ ਦਿਨ ਜਾਣਾ ਹੈ,
ਭਾਵੇਂ ਉਹ ਲੱਖਾਂ ਦਾ ਯਾਰ ਬੇਲੀ ਭਾਈ ਹੈ,
ਕਿਉਂਕਿ ਇਥੇ ਸਭ ਕੁੱਝ ਅਸਾਥਾਈ ਹੈ।
ਚਾਹੇ ਅੱਜ ਹਰਪ੍ਰੀਤ 'ਤੇ ਦੁੱਖਾਂ ਦੀ ਰਾਤ ਹੈ,
ਫਿਰ ਵੀ ਉਹ ਆਸਾਂ ਦਾ ਤਾਰਾ ਜਾਂਦਾ ਚਮਕਾਈ ਆ,
ਕਿਉਂਕਿ ਇਥੇ ਸਭ ਕੁੱਝ ਅਸਾਥਾਈ ਹੈ।


 
Top