ਅਪਣਿਆ ਤੇ ਮਾਨ ਨਹੀਂ

ਅਪਣਿਆ ਤੇ ਮਾਨ ਨਹੀਂ
ਤਾਂ ਗੈਰਾਂ ਤੇ ਕੀ ਕਰਨਾ
ਡੁਬ ਗਏ ਸਤ ਪਤਨਾਂ ਦੇ ਤਾਰੂ
ਅਸੀਂ ਡੁਬਿਆ ਨੇ ਕੀ ਤਰਣਾ

ਸਾਹਾਂ ਦੇ ਹੋ ਗਏ ਕਰਜਾਈ
ਐਂਵੇ ਜਾਂਨ ਦੁਖਾਂ ਵਿਚ ਪਾਈ
ਘੁਟ ਗਲਾ ਨਾ ਸਦਰਾਂ ਦਾ
ਅਸੀਂ ਮਰਿਆ ਨੇ ਕੀ ਮਰਨਾ
ਡੁਬ ਗਏ ਸਤ ਪਤਨਾਂ ਦੇ ਤਾਰੂ
ਅਸੀਂ ਡੁਬਿਆ ਨੇ ਕੀ ਤਰਣਾ

ਲੰਘਿਆ ਬਚਪਨ ਆਈ ਜਵਾਨੀ
ਦੁਖਾਂ ਤੇ ਵਿਚ ਰੁਲੀ ਜਵਾਨੀ
ਪੂਛਾਂ ਮੈਂ ਤਕਦੀਰਾਂ ਕੋਲੋਂ
ਆਪਣੇ ਪੈਰਾਂ ਤੇ ਕਦ ਖੜਨਾ
ਡੁਬ ਗਏ ਸਤ ਪਤਨਾਂ ਦੇ ਤਾਰੂ
ਅਸੀਂ ਡੁਬਿਆ ਨੇ ਕੀ ਤਰਣਾ

ਲੇਖਾਂ ਦੇ ਸਭ ਖੇਲ ਨਿਆਰੇ
ਵਾਹ ਨੀ ਜਿੰਦੇ ਤੇਥੋਂ ਜਾਵਾਂ ਵਾਰੇ
ਬੁਲਾਂ ਤੇ ਆਵੇ ਕੀ ਹਾਸਾ
ਮੇਰਾ ਹਾਸਾ ਕਿਸੇ ਨੀ ਜਰਨਾ
ਡੁਬ ਗਏ ਸਤ ਪਤਨਾਂ ਦੇ ਤਾਰੂ
ਅਸੀਂ ਡੁਬਿਆ ਨੇ ਕੀ ਤਰਣਾ

ਦੁਨੀਆ ਦੇ ਵਣਜ ਅਨੋਖੇ
ਪਲ-ਪਲ ਇਥੇ ਮਿਲਦੇ ਧੋਖੇ
ਇਸ਼ਕ ਦੇ ਰਹੇ ਨੇ ਜੋ ਤੁਰਦੇ
ਇਕ ਦਿਨ ਪੈਂਦਾ ਸੂਲੀ ਤੇ ਚੜਨਾ
ਡੁਬ ਗਏ ਸਤ ਪਤਨਾਂ ਦੇ ਤਾਰੂ
ਅਸੀਂ ਡੁਬਿਆ ਨੇ ਕੀ ਤਰਣਾ

ਖਤ ਤਸਵੀਰਾਂ ਮੇਰੇ ਖਜਾਨੇ
ਰੋ ਲੇਂਦਾ "ਰਵੀ " ਏਸ ਬਹਾਨੇ
ਨਕਸ ਵਸੇ ਜਦ ਤੇਰੇ ਦਿਲ ਵਿਚ
ਇਹਨਾਂ ਤਸਵੀਰਾਂ ਦਾ ਕੀ ਕਰਨਾ
ਡੁਬ ਗਏ ਸਤ ਪਤਨਾਂ ਦੇ ਤਾਰੂ
ਅਸੀਂ ਡੁਬਿਆ ਨੇ ਕੀ ਤਰਣਾ
 

JUGGY D

BACK TO BASIC
ਲੇਖਾਂ ਦੇ ਸਭ ਖੇਲ ਨਿਆਰੇ
ਵਾਹ ਨੀ ਜਿੰਦੇ ਤੇਥੋਂ ਜਾਵਾਂ ਵਾਰੇ
ਬੁਲਾਂ ਤੇ ਆਵੇ ਕੀ ਹਾਸਾ
ਮੇਰਾ ਹਾਸਾ ਕਿਸੇ ਨੀ ਜਰਨਾ
ਡੁਬ ਗਏ ਸਤ ਪਤਨਾਂ ਦੇ ਤਾਰੂ
ਅਸੀਂ ਡੁਬਿਆ ਨੇ ਕੀ ਤਰਣਾ
ਬਹੁਤ ਵਧਿਆ ਵੀਰ ਜੀ ! ਗੱਲ ਬਾਤ ਆ !!:wah :wah
 
^^ravio iz gonna send me oll hiz songs :pop


ਸ਼ਿਪੁ ਜੀ ਤੁਸੀਂ ਗਾਣੇ ਵੀ ਗਾਉਂਦੇ ਹੋ !
ਗਾਇਕ - ਸ਼ਿਪੁ ਜਲੰਧਰ ਵਾਲੀ
ਗੀਤਕਾਰ - ਰਵੀ ਵੀਰ
ਲੈਵਲ - unp audio
 

Mahaj

YodhaFakeeR
sippu teri album sirf tu app ee sunni aaa.....sippu tu bus nursery rhymes ali reel kadd sakdi aa...o neane lae lainge lol
 
Top