ਅਣਖ ਦਾ ਅਸਲੀ ਨਸ਼ਾ

:oਅਣਖ ਦਾ ਅਸਲੀ ਨਸ਼ਾ, ਬੁੱਕੀ ਪਿਆਵਣ ਵਾਲਿਆ,
ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ,
ਤੇਰੇ ਮਾਸੂਮ ਬੱਚਿਆਂ ਦਾ ਲਹੂ ਗਿਰਵੀ ਰੱਖਕੇ,
ਇਹ ਸੇਵਕਾਂ ਦੀ ਕੌਮ ਅੱਜ ਕਰਦੀ ਏ ਜੱਥੇਦਾਰੀਆਂ |

:pr
ਕੀ ਇਹਨਾਂ ਸਿੱਖਾਂ ਦਾ ਚੇਲਾ ਸੈਂ ਗੁਰੂ ਗੋਬਿੰਦ ਸਿੰਘਾ !
ਅੱਜ ਜਿਹਨਾਂ ਦੀ ਅਣਖ ਨਹੀਂ, ਇੱਜਤ ਨਹੀਂ, ਈਮਾਨ ਨਹੀਂ |
ਅੱਜ ਕਿਸੇ ਨਲਵੇ ਦੇ ਡੌਲੇ ਫੜਕਦੇ ਵੇਖੇ ਨਾ ਮੈਂ,


ਅੱਜ ਕਿਸੇ ਰਣਜੀਤ ਸਿੰਘ ਦੀ ਚਮਕਦੀ ਸ਼ਮਸ਼ੀਰ ਨਹੀ,
ਤੂਂ ਜਿੰਨਾ ਦੇ ਸਿਰਾਂ ਤੋਂ ਸਜਦੇ ਕਰ ਗਿਆ ਲਖਤੇ-ਜਿ਼ਗਰ,

ਕੀਤੀਆ ਨੇ ਕੌਮ ਨਾਲ ਉਹਨਾਂ ਨੇ ਗੱਦਾਰੀਆਂ |
ਦੁਸ਼ਮਣਾਂ ਤੋਂ ਕੀ ਗਿਲਾ ਏ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ,:w
ਵਾਰ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ
 
Top