ਅਕਸਰ ਵੇਖਣ ਲੱਗ ਪਈ ਆਂ

KARAN

Prime VIP
ਤੇਰੇ ਵੀ ਉਹ ਸਖਤ ਵਤੀਰੇ ਬਦਲ ਗਏ,
ਕੁਝ ਹੁਣ ਮੈਂ ਵੀ ਮੱਥਾ ਟੇਕਣ ਲੱਗ ਪਈ ਆਂ,
ਜਾਂ ਤਾਂ ਹੁਣ ਤੂੰ ਅਕਸਰ ਵਿਖਦਾ ਰਹਿੰਨਾਂ ਏਂ,
ਜਾਂ ਫਿਰ ਮੈਂ ਹੀ ਅਕਸਰ ਵੇਖਣ ਲੱਗ ਪਈ ਆਂ......

ਨਾ ਤੂੰ ਮੇਰਾ ਪੁੱਤ-ਭਰਾ ਨਾ ਅੱਬਾ ਏਂ,
ਫਿਰ ਵੀ ਮੈਨੂੰ ਆਪਣਿਆਂ ਚੋਂ ਲੱਗਾ ਏਂ,
ਤੇਰੇ ਨੇੜੇ ਬੈਠਦਿਆਂ ਹੀ ਖਬਰੇ ਕਿਉਂ,
ਫਰਕ-ਵਿਤਕਰੇ-ਪਰਦੇ ਮੇਟਣ ਲੱਗ ਪਈ ਆਂ,
ਇਉਂ ਮੈਂ ਤੈਨੂੰ ਅਕਸਰ ਵੇਖਣ ਲੱਗ ਪਈ ਆਂ.......

ਕੱਲ-ਪਰਸੋਂ ਤੋਂ ਜਦੋਂ ਹਵਾਵਾਂ ਵਗੀਆਂ ਨੇ,
ਅੰਦਰਾਂ-ਅੰਦਰ ਨਵੀਆਂ ਆਸਾਂ ਜਗੀਆਂ ਨੇ,
ਆਸੇ-ਪਾਸੇ ਜਿਹੜੇ ਆਪ ਖਿਲਾਰੇ ਸੀ,
ਉਹ ਮੈਂ ਪਿਛਲੇ ਦੁੱਖ ਸਮੇਟਣ ਲੱਗ ਪਈ ਆਂ,
ਜਿਸ ਦਿਨ ਤੋਂ ਮੈਂ ਅਕਸਰ ਵੇਖਣ ਲੱਗ ਪਈ ਆਂ.........

ਫਿਰਨ ਰੌਣਕਾਂ ਵਿਹੜੇ ਸਾਡੇ ਨਾਪਦੀਆਂ,
ਖਾਲੀ ਥਾਂਵਾਂ ਭਰੀਆਂ-ਭਰੀਆਂ ਜਾਪਦੀਆਂ
ਤੇਰੇ ਆਇਆਂ ਕੁਝ ਤਾਂ ਬਿਹਤਰ ਹੋਇਆ ਹੈ,
ਮੈਂ ਵੀ ਨਿੱਘ ਅਵੱਲੇ ਸੇਕਣ ਲੱਗ ਪਈ ਆਂ,
ਹਾਂ! ਮੈਂ ਤੈਨੂੰ ਅਕਸਰ ਵੇਖਣ ਲੱਗ ਪਈ ਆਂ......

ਬਾਬਾ ਬੇਲੀ
 
Top