ਅਕਲ ਨਿਆਣੀ ਸੀ

ਅੱਲ੍ਹੜ ਵਰੇਸ ਰੰਗ ਸੰਦਲੀ ਗੁਲਾਬੀ ਅੰਗ ਗੁੰਦਵੇ ਤੇ ਅਕਲ ਨਿਆਣੀ ਸੀ
ਪਰੀ ਸੀ ਜਾ ਪਰੀਆ ਦੇ ਦੇਸ ਚੋ ਸੀ ਆਈ ਸੋਹਣੀ ਫੁੱਲਾਂ ਤੋਂ ਵਧੀਕ ਮਰਜਾਣੀ ਸੀ

ਚਾਰ ਕੁ ਦਿਨਾਂ ਦੀ ਬਣ ਸਾਡੀ ਓ ਪਰੌਨੀ ਲਾ ਕੇ ਉਮਰਾਂ ਦਾ ਰੋਗ ਕਿਥੇਂ ਤੁਰਗੀ
ਕਦੇ ਕਦੇ ਸੋਚਾਂ ਬੈਠ ਤਾਰਿਆਂ ਦੀ ਛਾਵੇਂ ਕੋਈ ਸੁਪਨਾ ਸੀ ਸਚ ਕੀ ਕਹਾਣੀ ਸੀ

ਆਸਾਂ ਤੇ ਉਮੀਦਾਂ ਦਿਆ ਚੰਦ੍ਰੇ ਪੰਖੇਰੂਆ ਨੇ ਭਰੀ ਜਿਹੜੀ ਪਹਲੀ ਪਰਵਾਜ਼ ਸੀ
ਪਤਾ ਨਈ ਸੀ ਓਹੀ ਭੈੜੇ ਜੱਗ ਦੀਆ ਨਜ਼ਰਾਂ ਨੇ ਮਿੱਟੀ ਵਿਚ ਰੋਲਣੀ ਨਿਮਾਣੀ ਸੀ

ਤੀਲਾ ਤੀਲਾ ਹੋਇਆ ਤਾਣਾ ਦਿਲ ਦੇ ਖਿਆਲਾਂ ਦਾ ਹੰਝੂ ਹੰਝੂ ਹੋਗੇ ਕੋਏ ਨੈਣਾਂ ਦੇ
ਚੂਰ ਚੂਰ ਹੋਈ ਸਾਡੇ ਖ੍ਵਾਬਾ ਦੀ ਤਸੀਰ ਸੋਹਲ ਸਦਰਾਂ ਵੀ ਹੋਈਆ ਪਾਣੀ ਪਾਣੀ ਸੀ
 
Top