ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆ&#25

gosha gill

gosha gill
ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ ਸਾਡਾ ਕੀ,ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ ਸਾਡਾ ਕੀ .ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ . ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ | ਨੈਣਾਂ-ਨੈਣਾਂ ਨਾਲ ਸਾਂਝੇ ਮਿੱਠੇ ਬੋਲ ਕਰ ਗਏ .ਅਸੀਂ ਨੈਣਾਂ ਵਿੱਚੋਂ ਹੰਝੂ ਫੋਲ ਫੋਲ ਮਰ ਗਏ ....ਇਹਨਾਂ ਹੰਝੂਆ ਦੇ ਵਿਚ ਯਾਰਾ ਡੁੱਬੇ ਰਹਿੰਨੇ ਆਂ .ਤੂੰ ਕੀ ਜਾਣੇਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ |
ਅਸੀ ਮੁੱਕ ਚੱਲੇ ਆ ਵੇ ਤੇਰਾ ਰਾਹ ਵੇਖਦੇ .ਇੱਕ ਵਾਰ ਆ ਜਾ ਆ ਕੇ ਇੰਤਜਾਰ ਮੇਟਦੇ .ਏਤੋਂ ਵੱਧ ਨਾ ਵੇ ਅਸੀ ਤੈਨੂੰ ਕੁਝ ਕਹਿੰਨੇ ਆਂ.ਤੂੰ ਕੀ ਜਾਣੇਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ |
ਤੇਰਾ "ਗਿੱਲ" ਹੁਣ ਤੇਰੇ ਬਾਝੋਂ ਗੀਤ ਲਿਖਦਾ.ਬਸ ਤੇਰੀਆਂ ਹੀ ਯਾਦਾਂ ਨੂੰ ਉਹ ਮੀਤ ਲਿਖਦਾ.ਇਹਨਾਂ ਗੀਤਾਂ ਲਈ ਸੀਨੇ ਉਤੇ ਕੀ-ਕੀ ਸਹਿਨੇ ਆਂ.ਤੁੰ ਕੀ ਜਾਣੇਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ
 

charanjaitu

Chardi Kala Club
Re: ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆ

nice lines
 

Saini Sa'aB

K00l$@!n!
Re: ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆ

:wah :wah nice one :wah :wah
 
Top