ਈਸਾ ਨੂੰ ਵੀ ਟੰਗਿਆ ਸੂਲੀ ਸਮੇਂ-ਸਮੇਂ ਸਰਕਾਰਾਂ ਨੇ&#24

bhandohal

Well-known member
ਜਦ ਵੀ ਸਾਨੂੰ ਜ਼ਖ਼ਮ ਦਿੱਤੇ ਨੇ ਦਿੱਤੇ ਸਾਡੇ ਯਾਰਾਂ ਨੇ।

ਜਦ ਵੀ ਸਾਨੂੰ ਲੂਹਿਆ ਯਾਰੋ ਲੂਹਿਆ ਸਦਾ ਬਹਾਰਾਂ ਨੇ।

ਇਸ਼ਕ ਝਨਾਂ ਤਾਂ ਪਾਰ ਅਸੀਂ ਕਰ ਜਾਣਾ ਸੀ,

ਅੱਧ 'ਚ ਡੋਬੀ ਕਿਸ਼ਤੀ ਸਾਡੀ ਕਿਸ਼ਤੀ ਦੇ ਪਤਵਾਰਾਂ ਨੇ।

ਦੇ ਦੇ ਦੁੱਧ ਦਹੀਂ ਤੇ ਮੱਖਣ ਜਿਸਮ ਵੀ ਸਾਰਾ ਗਾਲ ਲਿਆ,

ਸਾਡੇ ਲਈ ਨਹੀਂ ਚਾਰਾ ਛੱਡਿਆ ਨੇਤਾ ਕਈ ਮਕਾਰਾਂ ਨੇ।

ਭਾਈਆਂ ਦੀ ਰਾਖੀ ਲਈ ਬਣੀਆਂ ਸਨ ਕਦੇ ਤਲਵਾਰਾਂ ਜੋ,

ਭਾਈਆਂ ਦੇ ਸਿਰ ਕਲਮ ਨੇ ਕੀਤੇ ਭਾਈਆਂ ਦੀਆਂ ਤਲਵਾਰਾਂ ਨੇ।

ਲੁੱਟਾਂ, ਰੇਪ, ਡਕੈਤੀਆਂ, ਖੂਨ ਖਰਾਬੇ ਤਕੇ ਰਿਸ਼ਵਤ ਖੋਰਾਂ ਦੇ,

ਪਾਏ ਕੀਰਨੇ ਹਰ ਪੰਨੇ ਤੇ ਨਿੱਤ ਛਪਦੀਆਂ ਅਖ਼ਬਾਰਾਂ ਨੇ।

ਧਰਮ ਦੇ ਨਾਂਅ 'ਤੇ ਲੁੱਟਾਂ ਲੁੱਟ ਕੇ ਆਪਸ ਵਿਚ ਲੜਾਇਆ ਹੈ,

ਧਰਮ ਦੀਆਂ ਨਿੱਤ ਖੋਲ੍ਹ ਦੁਕਾਨਾਂ ਧਰਮ ਦੇ ਠੇਕੇਦਾਰਾਂ ਨੇ।

ਅਗਲੇ ਜਨਮ ਦਾ ਲਾਰਾ ਲਾ ਕੇ ਪਾਗ਼ਲ ਕਰਦੇ ਲੋਕਾਂ ਨੂੰ,

ਇਸ ਜਨਮ ਕੋਈ ਬਾਂਹ ਨਹੀਂ ਫੜਦਾ ਹਰ ਥਾਂ ਚੀਕ ਪੁਕਾਰਾਂ ਨੇ।

ਸਦੀਆਂ ਤੋਂ ਹੀ ਦੌਰ ਸਮੇਂ ਦੇ ਰਹੇ ਨੇ ਏਦਾਂ ਕੁਝ 'ਸੈਣੀ',

ਈਸਾ ਨੂੰ ਵੀ ਟੰਗਿਆ ਸੂਲੀ ਸਮੇਂ-ਸਮੇਂ ਸਰਕਾਰਾਂ ਨੇ।



ਗੁਰਬਖ਼ਸ਼ ਸਿੰਘ ਸੈਣੀ
 
Top