jass_cancerian
VIP
ਮਿੱਟੀ ਦਾ ਮੋਹ ਜਾਗੇ ਗਾ ਤਾਂ ਫਿਰ ਪਰਤਣਗੇ,ਇਹ ਪਰਵਾਸੀ ਦੇਸ ਪਰਾਏ ਕਦ ਰਹਿੰਦੇ ਨੇ,
ਸੁੱਕੇ ਪੱਤਰ,ਢਲਦੇ ਸਾਏ ਕਦ ਰਹਿੰਦੇ ਨੇ,ਰੇਤੇ ਉੱਤੇ ਨਕਸ਼ ਬਣਾਏ ਕਦ ਰਹਿੰਦੇ ਨੇ
ਸੁੱਕੇ ਪੱਤਰ,ਢਲਦੇ ਸਾਏ ਕਦ ਰਹਿੰਦੇ ਨੇ,ਰੇਤੇ ਉੱਤੇ ਨਕਸ਼ ਬਣਾਏ ਕਦ ਰਹਿੰਦੇ ਨੇ
ਸਾਹਵਾਂ ਨਾਲੋਂ ਵਧ ਪਿਆਰੇ ਹੁੰਦੇ ਜਿਹੜੇ,ਕੋਲ ਹਮੇਸ਼ਾਂ ਉਹ ਹਮਸਾਏ ਕਦ ਰਹਿੰਦੇ ਨੇ
ਕੁਝ ਚਿਰ ਪਿੱਛੋਂ ਰੂਪ ਬਦਲ ਕੇ ਫਿਰ ਨਿਕਲਣਗੇ,ਮਿੱਟੀ ਹੇਠਾਂ ਬੀਜ ਦਬਾਏ ਕਦ ਰਹਿੰਦੇ ਨੇ
ਮਿੱਟੀ ਦਾ ਮੋਹ ਜਾਗੇ ਗਾ ਤਾਂ ਫਿਰ ਪਰਤਣਗੇ,ਇਹ ਪਰਵਾਸੀ ਦੇਸ ਪਰਾਏ ਕਦ ਰਹਿੰਦੇ ਨੇ
ਭਾਂਬੜ ਬਣ ਕੇ ਹੁਣ ਇਹ ਅਪਣੇ ਆਪ ਮਚਣਗੇ,ਕੱਖਾਂ ਵਿਚ ਅੰਗਿਆਰ ਲੁਕਾਏ ਕਦ ਰਹਿੰਦੇ ਨੇ
ਇਹਨਾਂ ਦਾ ਨਿੱਘ ਕੋਲ ਰਹੇ ਤਾਂ ਰੱਜ ਕੇ ਮਾਣੋ,ਹੁਸਨ,ਜਵਾਨੀ,ਮਾਪੇ ਹਾਏ ! ਕਦ ਰਹਿੰਦੇ ਨੇ
ਜ਼ਿਹਨ ਚ ਆਖਿਰ ਫੁਟ ਪੈਂਦੇ ਨੇ ਕਵਿਤਾ ਬਣ ਕੇ,ਹਿਰਦੇ ਵਿਚ ਸੁਪਨੇ ਦਫ਼ਨਾਏ ਕਦ ਰਹਿੰਦੇ ਨੇ