ਰਹਿ ਨਾਂ ਸਕੀਏ ਅਸੀਂ ਜਿਸ ਤੋਂ ਬਿਨਾਂ,ਸਾਰਾ ਇਹ ਸੰਸ&#2

ਰਹਿ ਨਾਂ ਸਕੀਏ ਅਸੀਂ ਜਿਸ ਤੋਂ ਬਿਨਾਂ,
ਸਾਰਾ ਇਹ ਸੰਸਾਰ ਵੀ ਹੈ ਤੇਰੇ ਨਾਮ,




ਜਿੱਤ ਵੀ ਤੇ ਹਾਰ ਵੀ ਹੈ ਤੇਰੇ ਨਾਮ,
ਫੁੱਲ ਵੀ ਤੇ ਖਾਰ ਵੀ ਹੈ ਤੇਰੇ ਨਾਮ,
ਡੁੱਬਦੀ ਕਿਸ਼ਤੀ ਤਾਂ ਇਹੋ ਕਹਿ ਗਈ,
ਆਰ ਵੀ ਤੇ ਪਾਰ ਵੀ ਹੈ ਤੇਰੇ ਨਾਮ,
ਸ਼ੌਕ ਮੇਰੇ ਦਾ ਗਲਾ ਜੋ ਘੁੱਟ ਗਿਆ,
ਉਹ ਤੇਰਾ ਇਨਕਾਰ ਵੀ ਹੈ ਤੇਰੇ ਨਾਮ,
ਰਹਿ ਨਾਂ ਸਕੀਏ ਅਸੀਂ ਜਿਸ ਤੋਂ ਬਿਨਾਂ,
ਸਾਰਾ ਇਹ ਸੰਸਾਰ ਵੀ ਹੈ ਤੇਰੇ ਨਾਮ,
ਕਹਿ ਰਿਹਾ ਚਿਹਰਾ ਉਦਾਸੇ ਚੰਨ ਦਾ,
ਹਰ ਕਿਰਨ ਰੰਗਦਾਰ ਵੀ ਹੈ ਤੇਰੇ ਨਾਮ,
ਹਰ ਰੋਜ਼ ਹਾਂ ਸੂਲਾਂ ਦੀ ਸੇਜਾਂ ਲੇਟਦੇ,
ਇਹ ਤੇਰਾ ਉਪਕਾਰ ਵੀ ਹੈ ਤੇਰੇ ਨਾਮ,
ਗੀਤ ਵੀ ਤੇ ਇਹ ਗਜ਼ਲ ਦਾ ਰੂਪ ਵੀ,
ਸਾਰਾ ਹੁਣ ਇਜ਼ਹਾਰ ਵੀ ਹੈ ਤੇਰੇ ਨਾਮ,

 

Panjaban

*~DoAbAn~*
Re: ਰਹਿ ਨਾਂ ਸਕੀਏ ਅਸੀਂ ਜਿਸ ਤੋਂ ਬਿਨਾਂ,ਸਾਰਾ ਇਹ ਸੰ&#2616

bohat wadia likheya ji..
 

jaggi37

Member
Re: ਰਹਿ ਨਾਂ ਸਕੀਏ ਅਸੀਂ ਜਿਸ ਤੋਂ ਬਿਨਾਂ,ਸਾਰਾ ਇਹ ਸੰ&#2616

bahut sohna likhiya hai jiiiiiiiiii
 

Justpunjabi

Lets_rock
Re: ਰਹਿ ਨਾਂ ਸਕੀਏ ਅਸੀਂ ਜਿਸ ਤੋਂ ਬਿਨਾਂ,ਸਾਰਾ ਇਹ ਸੰ&#2616

Kent likhiya hai ji
 
Top