UNP

ਲਾਲੀ ਤੱਕ ਕਿਸੇ ਦੇ ਚਿਹਰੇ ਕਿਉਂ ਪਈ ਤੇਰੀ ਜਿੰਦ ਕੁ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਲਾਲੀ ਤੱਕ ਕਿਸੇ ਦੇ ਚਿਹਰੇ ਕਿਉਂ ਪਈ ਤੇਰੀ ਜਿੰਦ ਕੁ

ਲਾਲੀ ਤੱਕ ਕਿਸੇ ਦੇ ਚਿਹਰੇ ਕਿਉਂ ਪਈ ਤੇਰੀ ਜਿੰਦ ਕੁੜ੍ਹੇ ।
ਮੂੰਹ ਤੇਰਾ ਤਾਂ ਖੁਲ੍ਹਣਾ ਕੀ ਸੀ ਜਾਪਣ ਮੈਨੂੰ ਦੰਦ ਜੁੜੇ ।

ਪਾਰ ਲੰਘੇ ਜੋ ਵਾਹ ਵਾਹ ਖੱਟਣ ਸਾਰੇ ਚੁੱਕਦੇ ਹੱਥਾਂ ਤੇ,
ਉਹ ਕਿਸੇ ਨੂੰ ਯਾਦ ਨਾ ਆਵਣ ਜੋ ਨੇ ਤਿੱਖੇ ਵਹਿਣ ਰੁੜ੍ਹੇ ।

ਤੂੰ ਸੋਚੇਂ ਇਹ ਨਾਲ ਨੇ ਮੇਰੇ ਉੱਚੀ ਨਾਅਰੇ ਲਾਉਂਦੇ ਨੇ,
ਇਹ ਹੋਰਾਂ ਦੇ ਨਾਲ ਵੀ ਜਾਵਣ ਬੈਠੇ ਤੇਰੇ ਨਾਲ ਜੁੜੇ ।

ਮੰਜ਼ਿਲ ਉਹਨੇ ਵਿਖਾਈ ਨੇੜੇ ਸਾਰੇ ਉੱਠ ਕੇ ਭੱਜ ਤੁਰੇ,
ਰਾਹ ਤੱਕ ਜਾਂਦੇ ਜਾਂਦੇ ਵੇਖਿਆ ਪਿੱਛੇ ਕਿੰਨੇ ਲੋਕ ਮੁੜੇ ।

ਵਸਲ ਹੋਇਆ ਮੂੰਹ ਸ਼ਾਂਤੀ ਡਿੱਠੀ 'ਅਸ਼ ਅਸ਼' ਕਰਦੇ ਲੋਕੋ,
ਹੇਠਾਂ ਵੱਲ ਵੀ ਨਿਗਾਹ ਮਾਰ ਲਉ ਕਿੰਨੇ ਕੰਡੇ ਪੈਰ ਪੁੜੇ ।

Post New Thread  Reply

« ਤੇਰੇ ਨਾਲ ਇਕੱਠੀਆਂ ਤੁਰੀਆਂ ਰੁਕ ਰੁਕ ਤੈਨੂੰ ਭਾਲă | ਬੜੇ ਚਿਰਾਂ ਦੇ ਬਾਦ ਉਹਦੇ ਹੱਥ ਆਈ ਚੰਗੀ ਬਾਜ਼ੀ ਏ »
X
Quick Register
User Name:
Email:
Human Verification


UNP