ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ &#2

KARAN

Prime VIP
ਜੀ ਕੋਈ ਚੱਲਿਆ ਨਾ ਜ਼ੋਰ ਜਦੋਂ ਧੁਰ ਦਰਗਾਹੇ ਨਾਪਸੰਦ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ ਗਏ

ਬੰਦਾ ਕਿਹੜੇ ਕੱਮ ਭੇਜੇ ਪਰਮਾਤਮਾ, ਤੇ ਏਥੇ ਕੀ ਕੀ ਕਾਰੇ ਕਰਦਾ
ਜਿੰਨਾ ਕੱਮਾਂ ਤੋਂ ਸੀ ਡੱਕਿਆ ਜੀ ਰੱਬ ਨੇ ਇਹ ਗਿਣ ਗਿਣ ਸਾਰੇ ਕਰਦਾ
ਓਹੀ ਰੂਹਾਂ ਨੇ ਸੁਭਾਗੀਆਂ ਜਿਹਨਾ ਦੇ ਕੀਤੇ ਕੱਮ ਲਾਹੇਵੰਦ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ ਗਏ

ਜਿੰਨੇ ਕਰ ਛੱਡੇ ਪਾਪ ਹੁਣ ਤੱਕ ਮੈਂ ਓਹ੍ਨਾ ਨੂ ਧੋਣਾ ਸੌਖੀ ਗੱਲ ਨਹੀ
ਜਿਸ ਪਿਆਂ ਏ ਕੁਰਾਹੇ ਇਸ ਰਾਹ ਤੋਂ ਪਰਤ ਔਣਾ ਸੌਖੀ ਗੱਲ ਨਹੀ
ਵਾਂਗ ਨਰਮੇ ਦੇ ਕੁਜ ਪੀੜੇ ਜਾਣਗੇ ਜੀ ਚੰਗੇ ਨੇ ਜੋ ਤੰਦ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ ਗਏ

ਫਲ ਕੀਤੇ ਕਰਮਾਂ ਦੀ ਹੀ ਏ ਮਿਲਣਾ ਤੇ ਕੱਮ ਕਰ ਸੋਚ ਸੋਚ ਕੇ
ਜਿਵੇਂ ਖਾਨਾ ਏ ਗਰੀਬਾਂ ਦਾ ਤੂ ਹੱਕ, ਜਮਾਂ ਤੈਨੂ ਖਾਣਾ ਨੋਚ ਨੋਚ ਕੇ
ਕੁਜ ਪੱਤਰ ਗੁਲਾਬ ਦੇ ਮਧੋਲੇ ਗਏ, ਚੰਗੇ ਜੋ ਗੁਲਕੰਦ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ ਗਏ

ਬੰਦਾ ਹੋਇਆ ਏ ਮੁਰੀਦ ਅੱਜ ਪੈਸੇ ਦਾ ਜੀ ਭਾਈਚਾਰਾ ਪਾਸੇ ਧਰਿਆ
ਵੱਡਾ ਬਣੇ ਜੈਲਦਾਰ ਅੱਗੇ ਦੁਨੀਆ ਦੇ ਅੰਦਰੋਂ ਗੁਨਾਹਾਂ ਭਰਿਆ
ਅੱਜ ਸੋਚ ਦਾ ਜਹਾਨ ਗਿਆ ਸੁੰਗੜ ਦਿਲਾਂ ਦੇ ਬੂਹੇ ਤੰਗ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ
...... Zaildar Pargat Singh
 
Re: ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ

ਬਹੁੱਤ ਖੂਬ ਜੀਓ
 

Tejjot

Elite
Re: ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ

niceeee
 
Top