UNP

ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿ

Go Back   UNP > Poetry > Punjabi Poetry

UNP Register

Old 04-Apr-2016
Jelly Marjana
 
ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿ

ਇੱਕ ਦਿਨ ਪਿੱਛੇ ਮੁੜ ਕੇ ਤੱਕਿਆ , ਆਪਣਾ ਹੀ ਪਰਛਾਵਾਂ ਮੈਂ ,
ਰੂਹ ਓਹਦੀ ਸੀ ਕੰਬ ਗਈ , ਜਦ ਪੁਛਿਆ ਆਪਣਾ ਸਿਰਨਾਵਾਂ ਮੈਂ ।

ਬੋਹੜ ਜਿਹੇ ਕੋਈ ਰੁੱਖ ਵਰਗਾ , ਨਾ ਰਾਹਾਂ ਵਿੱਚ ਕੋਈ ਮਿਲਿਆ ,
ਤਪਦੇ ਦਿਲ ਨੂੰ ਠਾਰਨ ਲਈ , ਦੱਸ ਫਿਰ ਲੱਭਦਾ ਕਿੱਥੋਂ ਛਾਵਾਂ ਮੈਂ ।

ਬੇਵਫਾ਼ਈਆਂ , ਦਗੇਬਾਜ਼ੀਆਂ ਦੇ , ਪਏ ਥਾਂ ਥਾਂ ਖਿਲਰੇ ਕੰਡੇ ਨੇ ,
ਤੂੰ ਹੀ ਦੱਸਦੇ ਐ ਜਿੰਦਗੀ , ਦੱਸ ਫਿਰ ਕਿੱਥੇ ਪੈਰ ਟਿਕਾਵਾਂ ਮੈਂ ।

ਤੇਰੇ ਸ਼ਹਿਰ ਤੋਂ ਮਿਲੇ ਨੇ ਸੱਜਣਾਂ , ਸਾਨੂੰ ਪੀੜਾਂ ਦਰਦ ਅਵੱਲੜੇ ਵੇ ,
ਸਾਡੀ ਵੀ ਮਜਬੂਰੀ ਏਥੇ , ਨਿੱਤ ਚੋਗ ਚੁਗਣ ਲਈ ਆਵਾਂ ਮੈਂ ।

ਅੱਖੀਆਂ ਜੋ ਵੀ ਸੁਪਨੇ ਤੱਕਣ , ਉਹ ਪਲਾਂ `ਚ ਜਖਮੀ ਹੋ ਜਾਂਦੇ ,
ਲੋਕੀ ਨਮਕ ਹੱਥਾਂ `ਚ ਲੈ ਘੁੰਮਦੇ , ਕਿਸਨੂੰ ਜਖਮ ਦਿਖਾਵਾਂ ਮੈਂ ।

ਦੂਜਿਆਂ ਖਾਤਰ ਜੋ ਨੇ ਟੁੱਟਦੇ , ਉਹ ਫਿਰ ਕਿੱਥੋਂ ਦੱਸ ਲੱਭਦੇ ਨੇ ,
ਰਾਤੀਂ ਅੰਬਰ ਦੇ ਵੱਲ ਤੱਕਿਆ ,ਸੀ ਤਾਰਾ ਟਾਵਾਂ - ਟਾਵਾਂ ਮੈਂ ।

ਜਿੰਦਗੀ ਬਣ ਕੇ ਰਹਿ ਗਈ , ਸਦਾ ਲਈ ਇੱਕ ਥਿਊਰਮ ਜਿਹੀ ,
ਕੋਸ਼ਿਸ ਕਰਦਾ ਹੱਲ ਕਰਨੇ ਦੀ , ਓਨਾ ਹੀ ਉਲਝੀ ਜਾਵਾਂ ਮੈਂ ।

ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿਆਂ ਦੀ ,
ਰੁੱਖ ਬਦਲ ਕੇ ਚਲਦੀਆਂ ਤੱਕੀਆਂ , ਜੈਲੀ ਰੋਜ ਹਵਾਵਾਂ ਮੈਂ ।

Old 05-Apr-2016
~Guri_Gholia~
 
Re: ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿ

ultimate

Old 05-Apr-2016
ALONE
 
Re: ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿ

Tfs...

Old 06-Apr-2016
Jelly Marjana
 
Re: ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿ

Meharbaaani Guri ji...

Old 06-Apr-2016
Jelly Marjana
 
Re: ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿ

Thanx ..tulip..ji......

Old 06-Apr-2016
karan.virk49
 
Re: ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿ

ਲੋਕੀ ਨਮਕ ਹੱਥਾਂ `ਚ ਲੈ ਘੁੰਮਦੇ , ਕਿਸਨੂੰ ਜਖਮ ਦਿਖਾਵਾਂ ਮੈਂ

bhut vdia likhya bai

Old 06-Apr-2016
wakhri soch
 
Re: ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿ

bahut khoob

Old 07-Apr-2016
Jelly Marjana
 
Re: ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿ

Thanx.... Karan... Ji....

Old 07-Apr-2016
Jelly Marjana
 
Re: ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿ

ਬਹੁੱਤ ਮਿਹਰਬਾਨੀ w. S.. ਜੀ

Old 07-Apr-2016
R.B.Sohal
 
Re: ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿ

ਬਹੁੱਤ ਖੂਬ ਜੈਲੀ ਸਾਹਿਬ ਜੀਓ

Old 08-Apr-2016
Jelly Marjana
 
Re: ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿ

Meharbaani *****Sohal saab jio,,,,,,********

Old 2 Weeks Ago
Tejjot
 
Re: ਕਿਉਂ ਬੈਠ ਗਿਆ ਤੂੰ ਛੇੜ ਕਹਾਣੀ, ਐਵੇਂ ਟੁੱਟੇ ਪੱਤਿ

bhot vadia ji

Post New Thread  Reply

« debi makhsoospuri-mitran de awaaz.... | ਸਾਥੋਂ ਕਲਾਕਾਰ ਮੰਗਦੇ ਆ ਨਵਾਂ ਆਈਡੀਆ, »
X
Quick Register
User Name:
Email:
Human Verification

UNP