ਮਸੂਮ ਨਜ਼ਰਾਂ ਨੇ ਜੋ ਛੁਪਾਇਆ,ਉਹ ਜ਼ਹਿਰ ਪਲਦਾ ਤੂੰ ਵੇ&#2

ਗਜ਼ਲ
ਮਸੂਮ ਨਜ਼ਰਾਂ ਨੇ ਜੋ ਛੁਪਾਇਆ,ਉਹ ਜ਼ਹਿਰ ਪਲਦਾ ਤੂੰ ਵੇਖ ਲੈਣਾ i
ਲੁਕਾ ਕੇ ਨਫਰਤ ਨੂੰ ਹਾਸਿਆਂ ਵਿਚ,ਜੋ ਰੋਜ ਛਲਦਾ ਤੂੰ ਵੇਖ ਲੈਣਾ i

ਤੂੰ ਦੂਰ ਹੋਇਆ ਏਂ ਭੀੜ ਕੋਲੋਂ ,ਸਕੂਨ ਦਿਲ ਦਾ ਹੀ ਪਾਉਣ ਖਾਤਿਰ,
ਰਹੇ ਇਹ ਸੋਚਾਂ ਦਾ ਕਾਫਲਾ ਪਰ, ਹੈ ਨਾਲ ਚਲਦਾ ਤੂੰ ਵੇਖ ਲੈਣਾ i

ਜੇ ਪਰ ਹੈ ਚਾਹਤ ਦੇ ਕੋਲ ਤੇਰੇ,ਤੇ ਫੇਰ ਗਗਨੀ ਵੀ ਉੜਨਾ ਸੰਭਵ,
ਕਿ ਬੀਜ ਆਸਾਂ ਦਾ ਬਣ ਕੇ ਬੂਟਾ,ਸਦਾ ਹੀ ਫਲਦਾ ਤੂੰ ਵੇਖ ਲੈਣਾ i

ਖੁਸ਼ੀ ਦੇ ਚੰਨ ਨੇ ਤਾਂ ਚੜ ਕੇ ਰਹਿਣਾ,ਗਮਾਂ ਦੇ ਬੱਦਲ ਛੁਪਾਉਣ ਭਾਵੇਂ,
ਸੁਭ੍ਹਾ ਚੜੇਗਾ ਉਹ ਫੇਰ ਸੂਰਜ,ਜੋ ਛਾਮ ਢਲਦਾ ਤੂੰ ਵੇਖ ਲੈਣਾ i

ਜਲਾ ਕੇ ਰੱਖਦੀ ਹੈ ਇਸ਼ਕ ਦੀ ਅੱਗ,ਦਿਲਾ ਤੂੰ ਰਹਿਣਾ ਹੀ ਦੂਰ ਇਸਤੋਂ,
ਬੜਾ ਹੀ ਸਮਝਾ ਲਿਆ ਹੈ ਭਾਵੇਂ,ਇਹ ਫਿਰ ਵੀ ਜਲਦਾ ਤੂੰ ਵੇਖ ਲੈਣਾ i

ਨਿਰਾ ਪਸੀਨਾ ਵਹਾ ਕੇ ਕਿਸਮਤ,ਨਿਖਾਰ ਸਕਦਾ ਨਹੀਂ ਉਦੋਂ ਤਕ,
ਕਿ ਚੇਤਨਾ ਦਾ ਵੀ ਨਾਲ ਜਦ ਤਕ ,ਨਾ ਰੰਗ ਰਲਦਾ ਤੂੰ ਵੇਖ ਲੈਣਾ i
ਆਰ.ਬੀ.ਸੋਹਲ

Re: ਮਸੂਮ ਨਜ਼ਰਾਂ ਨੇ ਜੋ ਛੁਪਾਇਆ,ਉਹ ਜ਼ਹਿਰ ਪਲਦਾ ਤੂੰ ਵ&#2631

ਜੇ ਪਰ ਹੈ ਚਾਹਤ ਦੇ ਕੋਲ ਤੇਰੇ,ਤੇ ਫੇਰ ਗਗਨੀ ਵੀ ਉੜਨਾ ਸੰਭਵ,
ਕਿ ਬੀਜ ਆਸਾਂ ਦਾ ਬਣ ਕੇ ਬੂਟਾ,ਸਦਾ ਹੀ ਫਲਦਾ ਤੂੰ ਵੇਖ ਲੈਣਾ i
KAMAL DI RACHNA ...SOHAL SAAB JI...:wah
 
Re: ਮਸੂਮ ਨਜ਼ਰਾਂ ਨੇ ਜੋ ਛੁਪਾਇਆ,ਉਹ ਜ਼ਹਿਰ ਪਲਦਾ ਤੂੰ ਵ&#2631

ਜੇ ਪਰ ਹੈ ਚਾਹਤ ਦੇ ਕੋਲ ਤੇਰੇ,ਤੇ ਫੇਰ ਗਗਨੀ ਵੀ ਉੜਨਾ ਸੰਭਵ,
ਕਿ ਬੀਜ ਆਸਾਂ ਦਾ ਬਣ ਕੇ ਬੂਟਾ,ਸਦਾ ਹੀ ਫਲਦਾ ਤੂੰ ਵੇਖ ਲੈਣਾ i
kamal di rachna ...sohal saab ji...:wah

ਬਹੁੱਤ ਸ਼ੁਕਰੀਆ ਜੈਲੀ ਸਾਹਬ ਜੀਓ
 
Top