ਮੈਂ ਮਾਹੀ ਵਿੱਚ ਮਾਹੀ ਮੈਂ ਵਿੱਚ ਰੁਤਬਾ ਹੁਣ ਕੋਈ ਹ&#2

ਦੁਖ ਹੋਏ ਮੇਰੇ ਹਾਣ ਤੋਂ ਵੱਢੇ,ਟੁੱਟ ਗਏ ਸਭ ਸਹਾਰੇ i
ਆਸਾਂ ਦੇ ਸਮੁੰਦਰਾਂ ਦੇ ਵੀ ਖੁਰ-ਖੁਰ ਜਾਣ ਕਿਨਾਰੇ i

ਜਖਮਾਂ ਦੀਆਂ ਤਰੇੜਾਂ ਵਿਚੋਂ ਯਾਦ ਦੇ ਬੂਟੇ ਉਘ ਜਾਂਦੇ,
ਗਲ ਗਲ ਤੱਕ ਫਿਰ ਚੜ ਜਾਂਦੇ ਜਦੋਂ ਸਿੰਝਦੇ ਹੰਝੂ ਖਾਰੇ i

ਉਂਝ ਤਾਂ ਬੰਦਾ ਕਰਕੇ ਹੀਲਾ ਹਰ ਕੋਈ ਬਾਜ਼ੀ ਜਿੱਤ ਸਕਦਾ,
ਇਸ਼ਕ ਹਕੀਕੀ ਜਿੱਤ ਲੈਂਦਾ ਜੋ ਦਿਲ ਦੀ ਬਾਜ਼ੀ ਹਾਰੇ i

ਮੈਂ ਮਾਹੀ ਵਿੱਚ ਮਾਹੀ ਮੈਂ ਵਿੱਚ ਰੁਤਬਾ ਹੁਣ ਕੋਈ ਹੋਰ ਨਹੀਂ,
ਅੱਜ ਰੰਗ ਚੜਾਤਾ ਰੂਹ ਨੂੰ ਸੂਹਾ ਤੇਰੇ ਤੋਂ ਬਲਹਾਰੇ i

ਰਜ਼ਾ ਤੇਰੀ ਜੇ ਹੋਵੇ ਰਾਜ਼ੀ ਅਰਸ਼ੀਂ ਪੀਂਘ ਵੀ ਚੜ ਜਾਂਦੀ,
ਇਸ਼ਕ ਤੇਰੇ ਵਿੱਚ ਵੱਟ ਲਿਆ ਰੱਸਾ ਹਥੀਂ ਦੇ ਹੁਲਾਰੇ i

ਉਘਦਾ ਸੂਰਜ ਧੁੱਪਾਂ ਵੰਡੇ ਚੰਨ ਵੰਡਾਏ ਚਾਨਣੀਆਂ ,
ਸੋਹਲ ਦੇ ਹੁਣ ਧੁਖਦੇ ਦਿੱਲ ਨੂੰ ਕੋਣ ਆਏ ਤੇ ਠਾਰੇ i

ਆਰ.ਬੀ.ਸੋਹਲ​
 
Top