ਦਿੱਲ ਦੇ ਟੁਕੜੇ ਟੁਕੜੇ ਕਰਕੇ ਯਾਰ ਮਨਾਉਣ ਦਾ ਕੀ ਫਾ&#2

ਦੱਸੀਆਂ ਰਾਹਾਂ ਤੇ ਚੱਲੇ ਨਾ ਉਹਨੂੰ ਰਸਤਾ ਵਿਖਾਉਣ ਦਾ ਕੀ ਫਾਇਦਾ,
ਜੋ ਗੱਲ ਨੂੰ ਪੱਲੇ ਬੰਨੇ ਨਾ ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ i

ਚਾਹੇ ਅਸੀਂ ਜਾਈਏ ਮੰਦਿਰ ਮਸੀਤਾਂ ਚਾਹੇ ਤੀਰਥ ਘੁੰਮ ਆਈਏ ,
ਮੰਨ ਦੀ ਮੇਲ ਨਾ ਉੱਤਰੇ ਜੇਕਰ ਗੰਗਾ ਨਹਾਉਣ ਦਾ ਕੀ ਫਾਇਦਾ i

ਇਸ਼ਕ ਇਬਾਦਤ ਰੱਬ ਦੀ ਪੂਜਾ ਰੂਹ ਨਾਲ ਰੂਹ ਦਾ ਮੇਲ ਹੋਵੇ ,
ਦਿੱਲ ਦੇ ਟੁਕੜੇ ਟੁਕੜੇ ਕਰਕੇ ਯਾਰ ਮਨਾਉਣ ਦਾ ਕੀ ਫਾਇਦਾ i

ਬਾਰਿਸ਼ ਜਦ ਵੀ ਹੋ ਜਾਵੇ ਧਰਤੀ ਦੀ ਪਿਆਸ ਤਾਂ ਬੁਝ ਜਾਂਦੀ,
ਦਿੱਲ ਦੀ ਪਿਆਸ ਬੁਝਾਵੇ ਨਾ ਫਿਰ ਐਸੇ ਸਾਉਣ ਦਾ ਕੀ ਫਾਇਦਾ i

ਪੱਗ ਤੇ ਚੁੰਨੀ ਸਾਂਭ ਕੇ ਰਖਦੇ ਅੱਖ ਦੀ ਸ਼ਰਮ ਜੋ ਕਰਦੇ ਨੇ ,
ਚੁੱਲੇ ਵਿੱਚ ਜੇ ਪੈ ਗਈ ਇਜ਼ਤ ਬੇ-ਵਕਤੇ ਡਰਾਉਣ ਦਾ ਕੀ ਫਾਇਦਾ i

ਰੱਬ ਦੀ ਰਜ਼ਾ ਨੂੰ ਭੁੱਲ ਕੇ ਬੰਦਾ ਹੁਕਮ-ਅਦੂਲੀ ਕਰ ਬਹਿੰਦਾ,
ਹੱਥੀਂ ਵਕਤ ਖੁੰਝਾ ਕੇ ਫਿਰ ਮਗਰੋਂ ਪਛਤਾਉਣ ਦਾ ਕੀ ਫਾਇਦਾ i

ਸੋਹਣੇ ਹਰਫ਼ ਸ਼ਬਦਾਂ ਵਿੱਚ ਜੜ੍ਹ ਕੇ ਕਵਿ, ਗਜਲ ਤੇ ਗੀਤ ਬਣੇ,
ਬਿਨ ਹਾਣਦਿਆਂ ਸ਼ਬਦਾਂ ਨੂੰ ਲੈ ਕੇ ਗੀਤ ਬਣਾਉਣ ਦਾ ਕੀ ਫਾਇਦਾ i

ਆਰ.ਬੀ.ਸੋਹਲ
 
Top