ਮੈਂ ਕੱਲ ਅਸਮਾਨ ਡਿਗਦਾ ਤਾਰੇ ਟੁੱਟਦੇ - ਸੁਰਜੀਤ ਪਾ&#2

KARAN

Prime VIP
ਮੈਂ ਕੱਲ ਅਸਮਾਨ ਡਿਗਦਾ ਤਾਰੇ ਟੁੱਟਦੇ, ਚੰਨ ਬੁਝਦਾ ਦੇਖਿਆ ਹੈ
ਮੈਂ ਤੈਨੂੰ ਹੋਰ ਹੁੰਦਾ ਦੂਰ ਜਾਂਦਾ ਗੈਰ ਬਣਦਾ ਦੇਖਿਆ ਹੈ

ਕਦੀ ਗਰਜ਼ਾਂ ਦੀਆਂ ਗੰਢਾ ਕਦੀ ਲੁਕਵੇਂ ਜਿਹੇ ਹਓਮੈ ਦੇ ਟਾਂਕੇ
ਮੈਂ ਇਸ ਰਿਸ਼ਤੇ ਦੀ ਬੁਣਤੀ ਦਾ ਪਲਟ ਕੇ ਦੂਜਾ ਪਾਸਾ ਦੇਖਿਆ ਹੈ

ਤੁੰ ਜਿਸ ਨੇ ਖਾਕ ਅੰਦਰ ਸੁੱਟਿਆ ਸੀ, ਰੁਲ ਗਿਆ ਹੈ, ਸਮਝਿਆ ਸੀ
ਕਿ ਉਹ ਤਾਂ ਬੀਜ ਸੀ ਅੱਜ ਆਪ ਉਸ ਨੂੰ ਮੈਂ ਬਣ ਕੇ ਫੁੱਲ ਖਿੜਿਆ
ਦੇਖਿਆ ਹੈ

ਸਿਰਫ ਮੈ ਹੀ ਰਹੀ ਹਾਂ ਉਮਰ ਭਰ ਸਰਦਲ ਦੇ ਲਾਗੇ ਬੁੱਤ ਬਣ ਕੇ
ਮੈਂ ਆਪਣੇ ਦਿਲ ਨੂੰ ਤਾਂ ਇਸ ਘਰ ‘ਚੋਂ ਲੱਖਾਂ ਵਾਰ ਭੱਜਦਾ ਦੇਖਿਆ ਹੈ

ਤੁਹਾਡੇ ਵਾਸ੍ਤੇ ਜੋ ਕੁਛ ਨਹੀਂ, ਦੀਵਾ ਨਾ ਜੁਗਨੂੰ, ਮੈ ਤਾ ਉਸ ਨੂੰ
ਉਹਦੀ ਨਿੱਕੀ ਜਿਹੀ ਦੁਨੀਆ ‘ਚ ਸੂਰਜ ਵਾਂਗ ਜਗਦਾ ਦੇਖਿਆ ਹੈ

ਸੁਰਜੀਤ ਪਾਤਰ​
 
Top