ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨ&#2

ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਮੇਰੀਆ ਯਾਦਾਂ ਦੇ ਵਿੱਚ ਵਸਦੇ ਗੀਤ ਤੋਤਲੇ ਗਾਉਂਦੇ ਨੇ
ਚੋਰੀ ਗੰਨੇ ਭੰਨਦੇ ਸੀ ਤੇ ਬੇਰ ਤੋੜਦੇ ਮਲਿਆ ਤੋਂ
ਕੱਠੇ ਲੁਕਨ-ਮਚਿਈ ਖੇਲਦੇ ਸ਼ਾਮੀ ਸੂਰਜ਼ ਢਲਿਆ ਤੋਂ
ਸੁਫਨੇ ਦੇ ਵਿੱਚ ਆ ਕੇ ਮੇਰੇ ਚੀਖ-ਚੀਹਾੜਾ ਪਾਉਂਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ

ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ
ਰੋਟੀ ਖਾਣ ਨਾ ਅੱਜ ਕੋਇ ਜਾਯੋ ਇੱਕ-ਦੂਜੇ ਨੂੰ ਕਹਿੰਦੇ ਸੀ
ਗੁੱਲੀ-ਡੰਡਾ , ਬਾਂਦਰ-ਕੀਲਾ ਬਹੁਤੀ ਖੇਡ ਪਿਆਰੀ ਸੀ
ਪੁੱਗ -ਪੁਗਾਟਾ ਕਰਕੇ ਲੈਂਦੇ ਆਪੋ -ਆਪਣੀ ਵਾਰੀ ਸੀ
ਗੈਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ

ਸੋਣ-ਭਾਦਰੋ ਦੀ ਬਾਰਿਸ਼ ਵਿੱਚ ਨੰਗ-ਤੜੰਗੇ ਨਾਹੁੰਦੇ ਸਾਂ
ਮੀਂਹ ਬਰਸਾ ਦੇ ਜੋਰੋ - ਜੋਰੀ ਉੱਚੀ - ਉੱਚੀ ਗਾਉਂਦੇ ਸਾਂ
ਬਹੁਤਾ ਜਾਦਾ ਨਾਹ-ਨਾਹ ਕੇ ਤੇ ਕੰਬਨੀ ਜਿਹੀ ਛਿੜ ਜਾਂਦੀ ਸੀ
ਜਾਉ ਜਵਾਕੋ ਘਰ ਨੂੰ ਜਾਉ ਕਹਿੰਦਾ ਹਰ ਇੱਕ ਪਾਂਧੀ ਸੀ
ਜਿਵੇਂ ਤਰਸਿਆ ਮੈਂ ਯਾਰਾਂ ਨੂੰ ਕੇ ਉਹ ਵੀ ਮੈਨੂੰ ਚਾਹੁੰਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ

ਕੁੱਝ ਦੇਸੋਂ ਪਰਦੇਸ ਗਏ ਜੋ ਹਾਲੀ ਤੀਕ ਨਾ ਪਰਤੇ ਨੇ
ਆਲਿਆਂ ਦੇ ਵਿੱਚ ਪਏ ਖਿਡੋਣੇ ਨਾ ਕਦੇ ਕੀਸੇ ਨੇ ਵਰਤੇ ਨੇ
ਮਿਲ ਜਾਵੋ ਜਦ ਖੱਤ ਲਿਖਦਾ ਹਾ ਛੱਮ-ਛੱਮ ਅੱਥਰੂ ਵੱਗਦੇ ਨੇ
ਪੈਸੇ ਇਨਾ ਮੋਹ ਲਿਆ ਹੁਣ ਉਹ ਕਿੱਥੇ ਆਖੇ ਲਗਦੇ ਨੇ
ਚੜੇ ਸਾਲ ਵਿੱਚ ਆਵਾਗੇ ਹਰ ਸਾਲ ਹੀ ਲਾਰਾ ਲਾਉਂਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ....

unknwn...
 
Re: ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ &#2600

kaimzzzz :wah
 
~¤Akash¤~

Prime VIP
Re: ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ &#2600

very nice
 
KARAN

Prime VIP
Re: ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ &#2600

kaim aa
 
Re: ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ &#2600

22g .. kya baataan .. waah ..
 
Top