ਡੂੰਘੇ ਟੋਏ ਵਿਚ ਬਹਿ ਕੇ ਲਿਖਣ ਨਾਲ ਸ਼ਾਇਰੀ ਨਹੀ ਆਉਂ&#2

marjana.bhatia

Kehnde Badnaam Bada
ਡੂੰਘੇ ਟੋਏ ਵਿਚ ਬਹਿ ਕੇ ਲਿਖਣ ਨਾਲ ਸ਼ਾਇਰੀ ਨਹੀ ਆਉਂਦੀ
ਔਖੇ ਹਰਫਾਂ ਨਾਲ ਸਤਰਾਂ ਦੀ ਸਜਾਵਟ ਕਰਕੇ ਕੋਈ ਲਿਖਾਰੀ ਨਹੀ ਬਣਦਾ
ਮਾਸ਼ੂਕ ਦੇ ਕੂਲੇ ਪੱਟਾਂ ਉੱਤੇ ਸਿਰ ਰੱਖ ਕੇ ਕਵਿਤਾ ਦੇ ਖਿਆਲ ਨਹੀ ਸਿਰਜੇ ਜਾਂਦੇ
ਦੋ ਘੁੱਟ ਸ਼ਰਾਬ ਦੇ ਪੀ ਕੇ ਭੌਂਕਣ ਨਾਲ ਗੀਤ ਨਹੀ ਉਪਜਦੇ
ਮਾਫ਼ ਕਰੇਓ
ਕਵਿਤਾ ਬਾਰੇ ਬਹੁਤਾ ਕੁਝ ਨਹੀ ਜਾਣਦਾ
ਸਿਰਫ ਐਨਾ ਜਾਣਦਾ ਹਾਂ ਕਿ
ਜੇਕਰ ਤੁਹਾਡੇ ਜ਼ਹਿਨ ਵਿਚ ਤੁਸਾਂ ਦੀ ਨੀਤ ਵਿਚ
ਸੱਚ ਸਾਦਗੀ ਤੇ ਤਾਜ਼ਗੀ ਨਹੀ
ਜੇਕਰ ਤੁਹਾਡੇ ਖਿਆਲ ਇਨਕ਼ਲਾਬ ਲਿਆਉਣ ਦੀ ਹਿਮਾਕਤ ਨਹੀ ਰਖਦੇ
ਜੇਕਰ ਤੁਸਾਂ ਦੀ ਕਲਮ ਮਰਦਾਂ ਦੀ ਥਾਂ
ਨਾਮਰਦ ਹਰਫਾਂ ਦਾ ਗਰਭ ਠਹਿਰਾਉਂਦੀ ਹੈ ਤਾਂ
ਕਿਰਪਾ ਕਰਕੇ
ਕਲਾ ਦਾ ਬਲਾਤਕਾਰ ਨਾ ਕਰੋ ।
......................ਵਿਕਰਮ ਰਹਿਲ
 
Re: ਡੂੰਘੇ ਟੋਏ ਵਿਚ ਬਹਿ ਕੇ ਲਿਖਣ ਨਾਲ ਸ਼ਾਇਰੀ ਨਹੀ ਆਉ&#2562

bhut hi sohna te bhut hi sahi kiha hai veer ji thanks for shere :)
 
Top