UNP

ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦ

Go Back   UNP > Poetry > Punjabi Poetry

UNP Register

Old 04-Nov-2010
marjana.bhatia
 
Smile ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦ

ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......
ਰੱਬ ਕਰਕੇ ਐਸੀ ਪੋਹ ਆਵੇ, ਤੇਰੇ ਦਿਲ ਵਿਚ ਮੇਰਾ ਮੋਹ ਆਵੇ....
ਤੇਰੇ ਨਰਮ ਜੇਹੇ ਇੰਨਾਂ ਬੁਲ੍ਹਾਂ ਨੂੰ, ਕਦੇ ਨਾਮ ਮੇਰਾ ਵੀ ਛੋਹ ਜਾਵੇ....
ਕਦੇ ਸੋਚਾਂ ਤੂੰ ਮੇਰੀ ਆਪਣੀ ਏ, ਕਦੇ ਸੋਚਾਂ ਚੀਜ ਬੇਗਾਨੀ ਏ.....
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......
ਤੈਨੂ ਚਾਹੁਣ ਵਾਲੇ ਤਾਂ ਲੱਖਾਂ ਨੇ, ਹਰ ਇਕ ਡਿਯਨ ਤੇਰੇ ਤੇ ਅੱਖਾਂ ਨੇ....
ਕੀ ਪਿਆਰ ਵਫਾਵਾਂ ਦਾ ਮੁੱਲ ਪਾਉਣਾ, ਇੰਨਾਂ ਉਜੜੇ ਰਾਹਾਂ ਦੇ ਕੱਖਾਂ ਨੇ....
ਕਦੇ ਸੋਚਾਂ ਪਿਆਰ ਰੂਹਾਨੀ ਏ, ਕਦੇ ਸੋਚਾਂ ਪਿਆਰ ਜਿਸਮਾਨੀ ਏ.......
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......
ਪਹਿਲਾਂ ਚੋਰੀ ਚੋਰੀ ਤਕਦੀ ਏ, ਫੇਰ ਤੱਕ ਕੇ ਪਾਸਾ ਵੱਟਦੀ ਏ........
ਜਾਂ ਤੱਕ ਕੇ ਮੈਨੂੰ ਤੱਕਦੀ ਏ, ਜਾਂ ਤੱਕ ਕੇ ਅੱਖਾਂ ਗੱਡਦੀ ਏ.........
ਕਦੇ ਸੋਚਾਂ ਤੇਰੀ ਸ਼ਰਮਾਈ ਏ, ਕਦੇ ਸੋਚਾਂ ਤੇਰੀ ਅਦ੍ਬਾਨੀ ਏ......
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......
ਤੇਰੇ ਬਾਝ ਜੇ ਮੇਰਾ ਸਰ ਜਾਂਦਾ, ਇਹ ਦਿਲ ਵਿਛੋੜਾ ਜਰ ਜਾਂਦਾ.......
ਦੋ ਪਾਲ ਜੇ ਮੇਰੇ ਨਾਲ ਹੱਸ ਲੈਂਦੀ, ਤੇਰਾ ਇਹ ਦੀਵਾਨਾ ਮਾਰ ਜਾਂਦਾ.........
ਕਦੇ ਸੋਚਾਂ ਤੇਰੀ ਗੁਸਤਾਖੀ ਏ, ਕਦੇ ਸੋਚਾਂ ਤੇਰੀ ਬੇਈਮਾਨੀ ਏ.........
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......

Old 05-Nov-2010
Saini Sa'aB
 
Re: ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦ

nice lines

Old 05-Nov-2010
gurpreetpunjabishayar
 
Re: ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦ

ਬਹੁਤ ਵਦੀਆ

Old 05-Nov-2010
marjana.bhatia
 
Re: ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦ

tnks saini and gurpreet paji..

Post New Thread  Reply

« ਪਿੱਛੇ ਸਭ ਕੁਝ ਰਹਿ ਗਿਆ ਸੀ ਪਰ ਗਮ ਹੀ ਨਾਲ ਚਲਦਾ ਰਿਹ& | ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ »
X
Quick Register
User Name:
Email:
Human Verification

UNP