ਭੁੱਲ ਗਏ ਅਸੀਂ ਜੇ ਪੱਗ ਬੰਨ੍ਹਣੀ, ਫਿਰ ਕਾਹਦੇ ਸਰਦਾ&#2

gurpreetpunjabishayar

dil apna punabi
ਭੁੱਲ ਗਏ ਅਸੀਂ ਜੇ ਪੱਗ ਬੰਨ੍ਹਣੀ, ਫਿਰ ਕਾਹਦੇ ਸਰਦਾਰ ਹੋਏ
ਯਾਰ ਮਰਾਤਾ ਅੱਖੀਆਂ ਮੂਹਰੇ, ਫਿਰ ਕਾਹਦੇ ਅਸੀਂ ਯਾਰ ਹੋਏ

ਆਪਣੇ ਮਤਲਬ ਵਾਸਤੇ, ਜੀ ਜੀ ਕਰਨ ਦਾ ਕੀ ਫਾਇਦਾ
ਸਿਰ ਨਿਵਿਆ ਪਰ ਦਿਲ ਨਾ ਨਿਵਿਆ, ਉਹ ਕਾਹਦੇ ਸਤਿਕਾਰ ਹੋਏ

ਟੁੱਟ ਜਾਣ ਜਿਹੜੇ ਕੱਚ ਵਾਂਗੂੰ, ਉਹ ਵਾਅਦੇ ਨਹੀਂ ਹੁੰਦੇ
ਜਿਹੜੇ ਰੋਜ਼ ਬਦਲਦੇ ਫੋਨਾਂ ਵਾਂਗ, ਉਹ ਵੀ ਕਾਹਦੇ ਕਰਾਰ ਹੋਏ

ਗਿਫਟ ਲੈ ਕੇ ਜੱਫੀਆਂ ਪਾਉਣਾ, ਦਿਲ ਲਗੀ ਹੈ ਇਸ਼ਕ ਨਹੀਂ
ਅੱਖ ਮਿਲੀ ਪਰ ਦਿਲ ਨਾ ਮਿਲਿਆ, ਉਹ ਵੀ ਕਾਹਦੇ ਪਿਆਰ ਹੋਏ

ਕਲਮ ਜਿਨ੍ਹਾਂ ਦੀ ਵਿਕ ਜਾਵੇ, ਉਹ ਪੱਤਰਕਾਰ ਨਹੀਂ ਹੁੰਦੇ
ਖਬਰ ਵਿਕਦੀ ਜਿਨ੍ਹਾਂ ਦੀ ਰੰਡੀਆਂ ਵਾਂਗ, ਉਹ ਕਾਹਦੇ ਅਖਬਾਰ ਹੋਏ

ਮੋੜ ਨਾ ਸਕੇ ਮੁਹਾਰ ਜਿਹੜੀ, ਉਹਨੂੰ ਕੌਣ ਲਗਾਮ ਕਹੂ
ਜਿਹੜੇ ਡਿਗਣ ਕਾਠੀਓ ਧਰਤੀ ਤੇ, ਉਹ ਕਾਹਦੇ ਅਸਵਾਰ ਹੋਏ

ਚੜ੍ਹਕੇ ਸਟੇਜ ਤੇ ਕੰਬਦੇ ਜਿਹੜੇ, ਕਲਾਕਾਰ ਨਾ ਆਖੋ ਉਹਨਾਂ ਨੂੰ
ਕੀਲ ਨਾ ਸਕਣ ਸਰੋਤਿਆਂ ਨੂੰ, ਉਹ ਕਾਹਦੇ ਫਨਕਾਰ ਹੋਏ

ਮਦਦ ਕਰਕੇ ਕਿਸੇ ਦੀ, ਕਦੇ ਸੁਣਾਈਏ ਨਾ
ਕਰ ਅਹਿਸਾਨ ਸੁਣਾ ਦਿੱਤੇ, ਉਹ ਕਾਹਦੇ ਉਪਕਾਰ ਹੋਏ
 
Top