ਹਰ ਸਵੇਰ ਚੜੇ ਸੁਖਾ ਵਾਲੀ, ਮਿਲਜੇ ਜਿਹਨੂੰ ਜੀਹਦੀ ਹ&#

ਹਰ ਸਵੇਰ ਚੜੇ ਸੁਖਾ ਵਾਲੀ,

ਮਿਲਜੇ ਜਿਹਨੂੰ ਜੀਹਦੀ ਹੈ ਭਾਲ |

ਇੱਦਾ ਦਾ ਹੋਵੇ ਨਵਾਂ ਸਾਲ |

ਧਰਤੀ ਦੀ ਹਿੱਕ ਨਾਲ ਲੱਗਕੇ ਜੋ ਵਿਚਾਰੇ ਸੋਂਦੇ ,

ਇਕ ਵਕ਼ਤ ਦੀ ਰੋਟੀ ਵੀ ਮੁਸ਼ਕਲ ਨਾਲ ਕਮਾਉਂਦੇ ,

ਓਹਨਾ ਨੂੰ ਮਿਲੇ ਹਰ ਵਕ਼ਤ ਦੀ ਰੋਟੀ ਦਾਲ |

ਇੱਦਾ ਦਾ ਹੋਵੇ ਨਵਾਂ ਸਾਲ |

ਨਾ ਕੋਈ ਨਿਰਦੋਸ਼ ਮਰੇ,ਨਾ ਕੋਈ ਹਥਿਆਰ ਚਲਾਵੇ ,

ਪਿਆਰ ਹੀ ਦਿਸੇ ਹਰ ਪਾਸੇ,ਹਰ ਜਾਣਾ ਵੈਰ ਭੁਲਾਵੇ ,

ਦਿਲ ਦੀਆ ਗੱਲਾ ਸਾਂਝੀਆ ਹੋਵਣ ਹਰ ਕਿਸੇ ਦੇ ਨਾਲ |

ਇੱਦਾ ਦਾ ਹੋਵੇ ਨਵਾਂ ਸਾਲ |

ਓ ਘਰ ਜਿਹੜਾ ਜਿਥੇ ਲੋ ਨਹੀ ਦੀਵੇ ਵਾਲੀ ,

ਰੱਬ ਕਰੇ ਹੋਵੇ ਹਰ ਦਿਨ ਓਸ ਘਰ ਦੀਵਾਲੀ ,

ਕੋਈ ਵੀ ਨਾ ਦਿਸੇ ਧਰਤੀ ਤੇ ਕੰਗਾਲ ,

ਇੱਦਾ ਦਾ ਹੋਵੇ ਨਵਾਂ ਸਾਲ |

ਨਾ ਭੁੱਲੀਏ ਮਾਂ ਬੋਲੀ, ਦੂਜੀਆ ਦਾ ਸਤਿਕਾਰ ਕਰੀਏ ,

ਪੰਜਾਬੀ ਹਾਂ ਪੰਜਾਬੀ ਬੋਲਣ ਤੋਂ ਕਾਹ੍ਤੋ ਆਪਾ ਡਰੀਏ ,

ਏ ਗੱਲ ਨੂੰ ਦਿਓ ਨਾ ਮਨੋ ਟਾਲ |

ਇੱਦਾ ਦਾ ਹੋਵੇ ਨਵਾਂ ਸਾਲ |

ਬੜੇ ਵਿਚਾਰੇ ਬੇਰੁਜਗਾਰ ਫਿਰਦੇ,ਨੋਕਰੀ ਓਹਨਾ ਨੂੰ ਲਭੇ ,

ਜਦੋ ਮਿਲਜੇ ਨੋਕਰੀ ਤਾਂ ਹਰ ਕੋਈ ਵੰਡੇ ਡੱਬੇ ,

ਓਹਨਾ ਦੀ ਵੀ ਮਿਹਨਤ ਦਿਖਾਵੇ ਕਮਾਲ |

ਇੱਦਾ ਦਾ ਹੋਵੇ ਨਵਾਂ ਸਾਲ |

ਮਾਪੇ ਵੀ ਖੁਸ਼ ਰਹਨ ,ਔਲਾਦ ਵੀ ਹੱਸੇ ਖੇਲੇ ,

ਇੱਦਾ ਹੀ ਲੱਗੇ ਰਹਨ ਸਦਾ ਜੀਆਂ ਦੇ ਮੇਲੇ ,

ਹਰ ਸਖਣੀ ਕੁਖ ਹੋਵੇ ਖੁਸ਼ਹਾਲ |

ਇੱਦਾ ਦਾ ਹੋਵੇ ਨਵਾਂ ਸਾਲ |

ਮਿਲਦੇ ਰਹਨ ਗੀਤ ਨਵੇ, ਚੰਗੀਆ ਗੱਲਾਂ ਸਿਖਦਾ ਰਹਾਂ

ਰੁਤਬਾ ਜਿਹੜਾ ਹੋਵੇ ਮਰਜੀ ,ਪਰ ਨਿਮਾਣਾ ਦਿਖਦਾ ਰਹਾਂ ,

ਔਕਾਤ ਵਿਚ ਦਾਤਾ ਰਖੀ ਤੇਜਪਾਲ |

ਇੱਦਾ ਦਾ ਹੋਵੇ ਨਵਾਂ ਸਾਲ |


 

#m@nn#

The He4rt H4ck3r
Re: ਹਰ ਸਵੇਰ ਚੜੇ ਸੁਖਾ ਵਾਲੀ, ਮਿਲਜੇ ਜਿਹਨੂੰ ਜੀਹਦੀ &#261

kaimz
 
Top