UNP

ਮੈਰਾ ਤਾਹੀਓਂ ਦਿਲ ਰੋ ਪਿਆ, ਜਦੋਂ ਉਹ ਮੰਜ਼ਰ ਯਾਦ ਆ ਗ&

Go Back   UNP > Poetry > Punjabi Poetry

UNP Register

 

 
Old 04-Nov-2010
gurpreetpunjabishayar
 
Post ਮੈਰਾ ਤਾਹੀਓਂ ਦਿਲ ਰੋ ਪਿਆ, ਜਦੋਂ ਉਹ ਮੰਜ਼ਰ ਯਾਦ ਆ ਗ&

ਕੁਝ ਲੋਕ ਭਾਵੇਂ ਦੇਸ਼ ਨੂੰ ਆਜ਼ਾਦ ਕਰਵਾ ਗਏ
ਪਰ ਕੁਰਸੀ ਲੈਣ ਲਈ, ਦੇਸ਼ ਵਿਚ ਪਾੜ ਪਾ ਗਏ।

ਕਿੰਨੇ ਘਰ ਉੱਜੜੇ ਤਾਂ ਇਕ ਪਾਕਿਸਤਾਨ ਬਣਿਆ ਸੀ,
ਸ਼ਾਂਤੀ ਦਾ ਰੌਲਾ ਪਾਣ ਵਾਲੇ, ਲੋਕਾਂ ਵਿਚ ਫਸਾਦ ਪਾ ਗਏ।

ਬੰਦੂਕਾਂ ਬੀਜਣ ਵਾਲਾ, ਉਹਨਾਂ ਦੇ ਅੱਖਾਂ ਵਿਚ ਰੜਕਦਾ ਰਿਹਾ,
ਗੁੱਝੀਆਂ ਚਾਲਾਂ ਨਾਲ ਉਹਨੂੰ, ਰਾਤੋ ਰਾਤ ਮਰਵਾ ਗਏ।

ਨਨਕਾਣੇ ਵੰਡੇ ਗਏ, ਘਰਾਂ ਦੇ ਟਿਕਾਣੇ ਵੰਡੇ ਗਏ,
ਬਟਵਾਰੇ ਪਾ ਕੇ ਭਾਈਆਂ ਵਿਚ, ਉੱਚੀ ਦੀਵਾਰ ਪਾ ਗਏ।

ਮਾਂ ਲਹਿੰਦੇ ਪਾਸੇ ਰਹਿ ਗਈ, ਪੁੱਤ ਚੜ੍ਹਦੇ ਪਾਸੇ ਰਹਿ ਗਏ,
ਵੰਡੀਆਂ ਪਾ ਸਰਹੱਦਾਂ ਤੇ, ਤਾਰਾਂ ਦੀ ਵਾੜ ਪਾ ਗਏ।

ਪਾਣੀ ਖੇਰੂੰ-ਖੇਰੂੰ ਹੋ ਗਏ, ਪੰਜਾਬ ਦੀ ਧਰਤੀ ਦੇ
ਵਗਦੇ ਪੰਜ ਦਰਿਆਵਾਂ ਵਿਚ, ਉਹ ਐਸਾ ਪਾੜ ਪਾ ਗਏ।

ਦਿੱਲੀ ਵੱਖ ਜਲਦੀ ਰਹੀ, ਲਹੌਰ ਵੱਖ ਜਲਦਾ ਰਿਹਾ
ਤੀਲ੍ਹੀ ਲਾ ਕੇ ਨਫਰਤ ਦੀ, ਦਿਲਾਂ ਵਿਚ ਸਾੜ ਪਾ ਗਏ।

ਦਿੱਲੀ ਅਤੇ ਲਾਹੌਰ ਵਿਚ, ਰਿਸ਼ਤਾ ਸੀ ਭੈਣ ਭਰਾ ਵਰਗਾ
ਰੱਖੜੀ ਦੇ ਧਾਗੇ ਟੁੱਟੇ ਤਾਂ, ਗੁੱਟਾਂ ਤੇ ਦਾਗ ਪਾ ਗਏ।

ਸੰਤਾਲੀ ਵਿਚ ਲਾਇਆ ਬੂਟਾ, ਫਿਰ ਚੁਰਾਸੀ ਵਿਚ ਉੱਗ ਪਿਆ
ਪਤਾ ਨਹੀਂ ਉਹ ਕਿਹੜੀ ਇਸਨੂੰ, ਖਾਦ ਪਾ ਗਏ।

ਫੁੱਟੀਆਂ-ਫੁੱਟੀਆਂ ਹੋ ਗਿਆ, ਦੇਸ਼ ਦੁੱਧ ਵਾਂਗ ਫਟ ਗਿਆ
ਨਫਰਤ ਵਾਲੀ ਕਾਂਜੀ ਪਾ ਕੇ, ਇਹਨੂੰ ਜਾਗ ਲਾ ਗਏ।

ਨੌਹਾਂ ਨਾਲੋਂ ਮਾਸ ਵੱਖ ਹੋਵੇ, ਦੁੱਖ ਤਾਂ ਜਰੂਰ ਲਗਦਾ ਏ
ਮੈਰਾ ਤਾਹੀਓਂ ਦਿਲ ਰੋ ਪਿਆ, ਜਦੋਂ ਉਹ ਮੰਜ਼ਰ ਯਾਦ ਆ ਗਏ।

 
Old 05-Nov-2010
Saini Sa'aB
 
Re: ਮੈਰਾ ਤਾਹੀਓਂ ਦਿਲ ਰੋ ਪਿਆ, ਜਦੋਂ ਉਹ ਮੰਜ਼ਰ ਯਾਦ ਆ 

bahut vadhiya ji

Post New Thread  Reply

« ਮਨਪ੍ਰੀਤ ਚਾਚੇ ਮੂਹਰੇ, ਛਾਤੀ ਤਾਣ ਕੇ ਖੜ੍ਹ ਗਿਆ | koi daaliyaan »
X
Quick Register
User Name:
Email:
Human Verification


UNP